ਹੁਣ ਹੋਰ ਮਹਿੰਗਾ ਹੋਵੇਗਾ ਸਫਰ!, NHAI ਵੱਲੋਂ ਟੋਲ ਟੈਕਸ ਵਧਾਉਣ ਦੀ ਤਿਆਰੀ

ਭਾਰਤ ਵਿਚ ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈਸਵੇਅ ਤੋਂ ਲੰਘਣਾ ਹੁਣ ਮਹਿੰਗਾ ਹੋ ਜਾਵੇਗਾ ਕਿਉਂਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਟੋਲ ਟੈਕਸ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਐਤਵਾਰ ਦੀ ਇਕ ਰਿਪੋਰਟ ‘ਚ ਕਿਹਾ ਗਿਆ ਸੀ ਕਿ ਪਹਿਲੀ ਅਪ੍ਰੈਲ ਤੋਂ ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈੱਸ ਵੇਅ ਉਤੇ ਤੁਹਾਡਾ ਸਫਰ ਮਹਿੰਗਾ ਹੋ ਸਕਦਾ ਹੈ। ਟੋਲ ਟੈਕਸ ‘ਚ 5-10 ਫੀਸਦੀ ਦਾ ਵਾਧਾ ਹੋਵੇਗਾ। ਇਹ ਟੈਰਿਫ ਸੰਸ਼ੋਧਨ ਰਾਸ਼ਟਰੀ ਰਾਜਮਾਰਗ ਫੀਸ 2008 ਦੇ ਅਨੁਸਾਰ ਹਰ ਸਾਲ ਹੋਣਾ ਹੁੰਦਾ ਹੈ। ਏਬੀਪੀ ਦੀ ਰਿਪੋਰਟ ਦੇ ਅਨੁਸਾਰ ਸੋਧੀਆਂ ਟੋਲ ਦਰਾਂ ਦਾ ਪ੍ਰਸਤਾਵ 25 ਮਾਰਚ ਤੱਕ NHAI ਦੀਆਂ ਸਾਰੀਆਂ ਪ੍ਰੋਜੈਕਟ ਲਾਗੂ ਕਰਨ ਵਾਲੀਆਂ ਇਕਾਈਆਂ (PIUs) ਨੂੰ ਭੇਜਿਆ ਜਾਵੇਗਾ। ਨਵੀਂਆਂ ਦਰਾਂ ਸੜਕ ਅਤੇ ਆਵਾਜਾਈ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ 1 ਅਪ੍ਰੈਲ ਤੋਂ ਲਾਗੂ ਹੋਣਗੀਆਂ। ਕਾਰਾਂ ਅਤੇ ਹਲਕੇ ਵਾਹਨਾਂ ‘ਤੇ ਪ੍ਰਤੀ ਯਾਤਰਾ 5 ਫੀਸਦੀ ਵਾਧੂ ਵਸੂਲੇ ਜਾਣਗੇ ਅਤੇ ਭਾਰੀ ਵਾਹਨਾਂ ਲਈ ਟੋਲ ਟੈਕਸ ਨੂੰ ਵਧਾ ਕੇ 10 ਫੀਸਦੀ ਕੀਤਾ ਜਾ ਸਕਦਾ ਹੈ। 2022 ਵਿਚ ਰਾਸ਼ਟਰੀ ਰਾਜਮਾਰਗਾਂ ਉਤੇ ਚੱਲਣ ਵਾਲੇ ਹਰ ਕਿਸਮ ਦੇ ਵਾਹਨਾਂ ਲਈ ਟੈਰਿਫ ਦੀਆਂ ਕੀਮਤਾਂ ਵਿਚ 10 ਰੁਪਏ ਅਤੇ 60 ਰੁਪਏ ਦਾ ਵਾਧਾ ਕਰਦੇ ਹੋਏ ਟੋਲ ਟੈਕਸ ਰੇਂਜ ਵਿਚ 10 ਤੋਂ 15 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਸੀ। ਫਿਲਹਾਲ ਐਕਸਪ੍ਰੈਸ ਵੇਅ ਉਤੇ 2.19 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ। 135 ਕਿਲੋਮੀਟਰ ਲੰਬੇ, ਛੇ ਮਾਰਗੀ ‘ਈਸਟਰਨ ਪੈਰੀਫਿਰਲ ਐਕਸਪ੍ਰੈਸਵੇਅ’ ਅਤੇ ਦਿੱਲੀ-ਮੇਰਠ ਐਕਸਪ੍ਰੈਸਵੇਅ ‘ਤੇ ਵੀ ਟੋਲ ਦਰਾਂ ਵਿੱਚ ਵਾਧਾ ਹੋਵੇਗਾ। ਮਿੰਟ ਦੀ ਇਕ ਰਿਪੋਰਟ ਅਨੁਸਾਰ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਮਾਸਿਕ ਪਾਸ ਦੀ ਸਹੂਲਤ ਵਿੱਚ ਵੀ 10 ਫੀਸਦੀ ਦਾ ਵਾਧਾ ਕੀਤਾ ਜਾਵੇਗਾ। ਨੈਸ਼ਨਲ ਰੋਡ ਫੀਸ ਰੈਗੂਲੇਸ਼ਨ 2008 ਦੇ ਅਨੁਸਾਰ ਫੀਸ, ਪਲਾਜ਼ਾ ਦੇ ਇੱਕ ਖਾਸ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਲਈ ਛੋਟ ਦਾ ਕੋਈ ਪ੍ਰਬੰਧ ਨਹੀਂ ਹੈ। ਹਾਲਾਂਕਿ, ਜਿਹੜਾ ਵਿਅਕਤੀ ਗੈਰ-ਵਪਾਰਕ ਵਰਤੋਂ ਲਈ ਰਜਿਸਟਰਡ ਵਾਹਨ ਦਾ ਮਾਲਕ ਹੈ ਅਤੇ ਚਾਰਜ ਪਲਾਜ਼ਾ ਦੇ 20 ਕਿਲੋਮੀਟਰ ਦੇ ਅੰਦਰ ਰਹਿੰਦਾ ਹੈ, ਉਹ ਅਸੀਮਤ ਯਾਤਰਾ ਲਈ 315 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਮਹੀਨਾਵਾਰ ਪਾਸ ਲਈ ਯੋਗ ਹੈ। ਵਿੱਤੀ ਸਾਲ 2022 ਦੌਰਾਨ ਰਾਸ਼ਟਰੀ ਰਾਜਮਾਰਗਾਂ ਉਤੇ 33,881.22 ਕਰੋੜ ਰੁਪਏ ਦਾ ਟੋਲ ਇਕੱਠਾ ਕੀਤਾ ਗਿਆ, ਜੋ ਪਿਛਲੇ ਸਾਲ ਦੀ ਉਗਰਾਹੀ ਨਾਲੋਂ ਘੱਟੋ ਘੱਟ 21 ਪ੍ਰਤੀਸ਼ਤ ਵੱਧ ਹੈ।

Leave a Reply

Your email address will not be published. Required fields are marked *