IPS ਕੰਵਰਦੀਪ ਕੌਰ ਨੇ ਸੰਭਾਲਿਆ ਚੰਡੀਗੜ੍ਹ ਦੇ ਨਵੇਂ SSP ਵਜੋਂ ਅਹੁਦਾ

ਪੰਜਾਬ ਕੈਡਰ ਦੀ 2013 ਬੈਚ ਦੀ IPS ਅਧਿਕਾਰੀ ਕੰਵਰਦੀਪ ਕੌਰ ਨੇ ਚੰਡੀਗੜ੍ਹ ਦੇ ਨਵੇਂ SSP ਵਜੋਂ ਅਹੁਦਾ ਸੰਭਾਲ ਲਿਆ ਹੈ । ਅੱਜ ਸਵੇਰੇ ਉਨ੍ਹਾਂ ਨੇ ਸੈਕਟਰ-9 ਸਥਿਤ ਪੁਲਿਸ ਹੈੱਡਕੁਆਰਟਰ ਵਿੱਚ SSP ਦਾ ਅਹੁਦਾ ਸੰਭਾਲਿਆ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਹਾਲ ਹੀ ਵਿੱਚ ਉਨ੍ਹਾਂ ਨੂੰ ਚੰਡੀਗੜ੍ਹ ਦਾ ਨਵਾਂ SSP ਨਿਯੁਕਤ ਕੀਤਾ ਗਿਆ ਸੀ। ਸਾਬਕਾ SSP ਕੁਲਦੀਪ ਸਿੰਘ ਚਾਹਲ ਨੂੰ 12 ਦਸੰਬਰ ਨੂੰ ਤੁਰੰਤ ਪ੍ਰਭਾਵ ਨਾਲ ਹਟਾਏ ਜਾਣ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ । ਸਾਬਕਾ SSP ਕੁਲਦੀਪ ਸਿੰਘ ਚਾਹਲ ਨੂੰ ਹਟਾਏ ਜਾਣ ਤੋਂ ਬਾਅਦ SSP (ਟ੍ਰੈਫਿਕ) ਮਨੀਸ਼ਾ ਚੌਧਰੀ ਚੰਡੀਗੜ੍ਹ SSP ਦਾ ਕੰਮ ਵੀ ਦੇਖ ਰਹੀ ਸੀ । ਉਨ੍ਹਾਂ ਤੋਂ ਇਹ ਚਾਰਜ ਹੁਣ ਕੰਵਰਦੀਪ ਕੌਰ ਨੇ ਹੁਣ ਉਨ੍ਹਾਂ ਤੋਂ ਇਹ ਚਾਰਜ ਲੈ ਲਿਆ ਹੈ। ਕੰਵਰਦੀਪ ਇਸ ਤੋਂ ਪਹਿਲਾਂ ਫਿਰੋਜ਼ਪੁਰ ਜ਼ਿਲ੍ਹੇ ਦੇ SSP ਸਨ। ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਨਿਯੁਕਤੀ ਦੇ ਹੁਕਮ ਜਾਰੀ ਕਰ ਦਿੱਤੇ ਹਨ । ਉਹ ਚੰਡੀਗੜ੍ਹ ਵਿੱਚ 3 ਸਾਲ ਤੱਕ ਆਪਣੀਆਂ ਸੇਵਾਵਾਂ ਦੇਣਗੇ । ਇਸ ਤੋਂ ਪਹਿਲਾਂ ਸਾਲ 2008 ਬੈਚ ਦੀ ਪੰਜਾਬ ਕੈਡਰ ਦੀ ਮਹਿਲਾ IPS ਨੀਲਾਂਬਰੀ ਵਿਜੇ ਜਗਦਲੇ (2008 ਬੈਚ) ਸਾਲ 2017 ਤੋਂ 2020 ਤੱਕ ਚੰਡੀਗੜ੍ਹ ਵਿੱਚ SSP ਵਜੋਂ ਤਾਇਨਾਤ ਸੀ। ਜ਼ਿਕਰਯੋਗ ਹੈ ਕਿ ਕੰਵਰਦੀਪ ਕੌਰ ਮੂਲ ਰੂਪ ਵਿੱਚ ਮੋਹਾਲੀ ਦੀ ਰਹਿਣ ਵਾਲੀ ਹੈ ਅਤੇ ਪੰਜਾਬ ਦੇ ਕਪੂਰਥਲਾ ਅਤੇ ਮਲੇਰਕੋਟਲਾ ਵਿੱਚ ਰਹਿ ਚੁੱਕੀ ਹੈ। ਉਨ੍ਹਾਂ ਨੇ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਪੜ੍ਹਾਈ ਕੀਤੀ ਹੈ। ਉਹ ਪੰਜਾਬ ਇੰਜੀਨੀਅਰਿੰਗ ਕਾਲਜ (PEC) ਤੋਂ ਗ੍ਰੈਜੂਏਟ ਹਨ। ਉਨ੍ਹਾਂ ਦਾ ਨਾਮ 3 IPS ਅਧਿਕਾਰੀਆਂ ਦੇ ਪੈਨਲ ਵਿੱਚੋਂ ਚੁਣਿਆ ਗਿਆ ਸੀ। ਦੋ ਹੋਰ ਅਧਿਕਾਰੀ ਸੰਦੀਪ ਕੁਮਾਰ ਗਰਗ ਅਤੇ ਭਗੀਰਥ ਸਿੰਘ ਮੀਨਾ ਸ਼ਾਮਲ ਸਨ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਜਨਵਰੀ ਵਿੱਚ ਭੇਜੇ ਗਏ ਪੈਨਲ ਵਿੱਚ ਕੰਵਰਦੀਪ ਕੌਰ ਦਾ ਨਾਮ ਨਹੀਂ ਸੀ। ਬਾਅਦ ਵਿੱਚ ਸਰਕਾਰ ਨੇ ਡਾਕਟਰ ਅਖਿਲ ਚੌਧਰੀ (2012 ਬੈਚ) ਦੀ ਥਾਂ ਉਨ੍ਹਾਂ ਦਾ ਨਾਂ ਸ਼ਾਮਲ ਕਰਕੇ ਇੱਕ ਸੋਧਿਆ ਪੈਨਲ ਭੇਜਿਆ ਸੀ । ਦੱਸ ਦੇਈਏ ਕਿ ਸਾਬਕਾ SSP ਚਾਹਲ ‘ਤੇ ਬਦਸਲੂਕੀ ਦੇ ਦੋਸ਼ ਲੱਗੇ ਸਨ । ਇਸ ਦੇ ਨਾਲ ਹੀ ਉਨ੍ਹਾਂ ਖਿਲਾਫ਼ ਮਿਲੀ ਸ਼ਿਕਾਇਤ ‘ਤੇ CBI ਮੁੱਢਲੀ ਜਾਂਚ ਵੀ ਕਰ ਰਹੀ ਹੈ।

Leave a Reply

Your email address will not be published. Required fields are marked *