ਅੰਮ੍ਰਿਤਸਰ ‘ਚ G20 ਸੰਮੇਲਨ ਸ਼ੁਰੂ : CM ਮਾਨ ਨੇ ਕੀਤਾ ਉਦਘਾਟਨ; ਮੀਟਿੰਗ ਦੇ ਚੰਗੇ ਸੁਝਾਵਾਂ ਨੂੰ ਪੰਜਾਬ ਦੀ ਸਿੱਖਿਆ ਨੀਤੀ ਨਾਲ ਜੋੜੇਗਾ ਪੰਜਾਬ

ਜੀ-20 ਸੰਮੇਲਨ ਦੀ ਮੀਟਿੰਗ ਅੱਜ ਸ਼ੁਰੂ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਦੇ ਖਾਲਸਾ ਕਾਲਜ ਪਹੁੰਚੇ ਅਤੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਜੀ-20 ਸੰਮੇਲਨ ’ਚ ਸ਼ਾਮਲ ਹੋਣ ਆਏ ਡੈਲੀਗੇਟਾਂ ਦਾ ਪੰਜਾਬੀ ਸੱਭਿਆਚਾਰਕ ਢੰਗ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। 15 ਤੋਂ 17 ਮਾਰਚ ਤੱਕ ਸਿੱਖਿਆ ਦੇ ਖੇਤਰ ਵਿੱਚ ਹੋਈਆਂ ਨਵੀਆਂ ਖੋਜਾਂ ਨੂੰ ਇੱਥੇ ਵਿਚਾਰਿਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਿੱਖਿਆ ਨੀਤੀ ਵਿੱਚ ਸੁਧਾਰ ਲਿਆ ਰਿਹਾ ਹੈ। ਪੰਜਾਬ ਸਰਕਾਰ ਵੱਲੋਂ  ਬਜਟ ਵਿੱਚ ਸਿੱਖਿਆ ਨੂੰ ਥਾਂ ਦਿੱਤੀ ਗਈ ਸੀ, ਉਸ ਤੋਂ ਬਾਅਦ ਹੋਰਨਾਂ ਸੂਬਿਆਂ ਨੇ ਵੀ ਸਿੱਖਿਆ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਇਸ ਮੀਟਿੰਗ ਦੇ ਚੰਗੇ ਸੁਝਾਵਾਂ ਨੂੰ ਆਪਣੀ ਸਿੱਖਿਆ ਨੀਤੀ ਵਿੱਚ ਸ਼ਾਮਲ ਕਰੇਗਾ। ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਬੀਤੇ ਦਿਨੀਂ ਟੈਟ ਦੇ ਪੇਪਰ ’ਚ ਗੜਬੜੀ ਕਰਨ ਦੇ ਆਰੋਪ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਡਾ: ਹਰਦੀਪ ਸਿੰਘ ਅਤੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦੇ ਡਾ: ਰਵਿੰਦਰ ਸਿੰਘ ਨੂੰ ਮੁਅੱਤਲ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੌਰਾਨ ਐਜੂਕੇਸ਼ਨ ਵਰਕਿੰਗ ਗਰੁੱਪ ਚਾਰ ਤਰਜੀਹੀ ਖੇਤਰਾਂ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਇਹਨਾਂ ਵਿੱਚ ਬੁਨਿਆਦੀ ਸਾਖਰਤਾ ਅਤੇ ਸੰਖਿਆ, ਤਕਨੀਕੀ ਸਿੱਖਿਆ, ਕੰਮ ਦਾ ਭਵਿੱਖ, ਅਤੇ ਖੋਜ ਅਤੇ ਨਵੀਨਤਾ ਸਹਿਯੋਗ ਦੇ ਮੁੱਦੇ ਸ਼ਾਮਲ ਹਨ। ਜੀ-20 ਵਿੱਚ ਭਾਰਤ ਸਮੇਤ 19 ਦੇਸ਼ ਸ਼ਾਮਲ ਹਨ। G20 ਨੇ ਸ਼ੁਰੂ ਵਿੱਚ ਮੈਕਰੋ-ਆਰਥਿਕ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕੀਤਾ, ਪਰ ਬਾਅਦ ਵਿੱਚ ਇਸ ਨੇ ਆਪਣੇ ਏਜੰਡੇ ਦਾ ਵਿਸਤਾਰ ਕੀਤਾ, ਜਿਸ ਵਿੱਚ ਹੋਰ ਗੱਲਾਂ ਦੇ ਨਾਲ, ਵਪਾਰ, ਜਲਵਾਯੂ ਤਬਦੀਲੀ, ਟਿਕਾਊ ਵਿਕਾਸ, ਸਿਹਤ, ਖੇਤੀਬਾੜੀ, ਊਰਜਾ, ਵਾਤਾਵਰਣ, ਜਲਵਾਯੂ ਤਬਦੀਲੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਸ਼ਾਮਲ ਹਨ।

Leave a Reply

Your email address will not be published. Required fields are marked *