ਜਲੰਧਰ, 25 ਮਈ – ਜਲੰਧਰ ਦੇ ਲੰਮਾ ਪਿੰਡ ਵਿਖੇ ਇੱਕ ਨੌਜਵਾਨ ਨੇ ਵਿਆਹ ਤੋਂ 4 ਦਿਨ ਪਹਿਲਾਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਸਹੁਰੇ ਪਰਿਵਾਰ ਦੇ ਲੋਕ ਉਨ੍ਹਾਂ ਦੇ ਲੜਕੇ ਨੂੰ ਧਮਕੀਆ ਦੇ ਰਹੇ ਸਨ ਜਿਸ ਦੇ ਚੱਲਦਿਆ ਉਨ੍ਹਾਂ ਦੇ ਲੜਕੇ ਨੇ ਫਾਹਾ ਲੈ ਲਿਆ।