ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਦੀਆਂ ਸਮੂਹ ਸੂਬਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਜਾਤ-ਪਾਤ, ਰੰਗ, ਭੇਦਭਾਵ ਤੋਂ ਰਹਿਤ ਖ਼ਾਲਸੇ ਦੀ ਸਾਜਣਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਕੀਤੀ। ਸਾਨੂੰ ਪੂਰੀ ਦੁਨੀਆ ‘ਚੋਂ ਸਾਨੂੰ ਵੱਖਰੀ ਪਛਾਣ ਨਾਲ ਨਿਵਾਜਿਆ। ਖ਼ਾਲਸਾ ਸਾਜਣਾ ਦਿਵਸ ਤੇ ਵਿਸਾਖੀ ਮੌਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਰਹੀਆਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ।” ਇਸ ਦੇ ਨਾਲ ਹੀ ਉਨ੍ਹਾਂ ਨੇ ਡਾ. ਬੀ. ਆਰ. ਅੰਬੇਡਕਰ ਜੀ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਸਲਾਮ ਕੀਤਾ ਹੈ । CM ਮਾਨ ਨੇ ਇੱਕ ਹੋਰ ਟਵੀਟ ਕਰਦਿਆਂ ਲਿਖਿਆ,” ਸਮਾਜ ਦੇ ਦਬੇ-ਕੁਚਲੇ ਤੇ ਪਛੜੇ ਵਰਗ ਦੇ ਲੋਕਾਂ ਦੀ ਆਵਾਜ਼ ਬਣੇ। ਸਮਾਜ ਵਿੱਚੋਂ ਜਾਤ-ਪਾਤ ਖ਼ਤਮ ਕਰ ਬਰਾਬਰਤਾ ਦਾ ਸੁਨੇਹਾ ਦਿੱਤਾ। ਸਾਡੇ ਸੰਵਿਧਾਨ ਦੇ ਰਚਨਹਾਰੇ ਡਾ.ਬੀ ਆਰ ਅੰਬੇਡਕਰ ਜੀ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਦਿਲੋਂ ਸਲਾਮ ਕਰਦੇ ਹਾਂ।”