ਵਿਜੀਲੈਂਸ ਕਾਰਵਾਈ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਆਖਿਆ ਹੈ ਕਿ ਉਸ ਖਿਲਾਫ ਕਾਰਵਾਈ ਲਈ ਅੱਜ ਛੁੱਟੀ ਵਾਲੇ ਦਿਨ ਵੀ ਦਫਤਰ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵੱਲੋਂ ਮੈਨੂੰ ਤਲਬ ਕੀਤਾ ਗਿਆ ਹੈ ਤੇ ਮੈਂ ਇਕੱਲਾ ਉਥੇ ਜਾਵਾਂਗਾ। ਮੈਨੂੰ ਗ੍ਰਿਫਤਾਰ ਕਰਨ, ਮਾਰਨ-ਕੁੱਟਣ, ਮੈਂ ਤਿਆਰ ਹਾਂ। ਇਹ ਲੋਕ ਮੈਨੂੰ ਜਾਨ ਤੋਂ ਵੀ ਮਾਰ ਸਕਦੇ ਹਨ। ਕੱਲ੍ਹ ਮੈਂ ਸਿੱਖਾਂ ਤੇ ਕਿਸਾਨਾਂ ਦੀ ਗੱਲ ਕੀਤੀ ਤੇ ਅੱਜ ਮੇਰੇ ਖਿਲਾਫ ਕਾਰਵਾਈ ਕਰ ਦਿੱਤੀ ਗਈ। ਮੈਂ ਕਿਸੇ ਤੋਂ ਇਕ ਪੈਸਾ ਵੀ ਨਹੀਂ ਲੈਂਦਾ। ਮੇਰੇ ਖਿਲਾਫ ਜਾਣਬੁਝ ਕੀਤੇ ਕਾਰਵਾਈ ਕੀਤੀ ਜਾ ਰਹੀ ਹੈ। ਸੱਚੇ ਦੀ ਗੱਲ ਸੁਣਕੇ ਝੂਠੇ ਨੂੰ ਅੱਗ ਲੱਗਦੀ ਹੈ, ਉਹ ਅੱਗ ਕੱਲ੍ਹ ਸਰਕਾਰ ਨੂੰ ਲੱਗੀ ਸੀ। ਮੇਰੇ ਖਿਲਾਫ ਕਾਰਵਾਈ ਲਈ ਵਿਸਾਖੀ ਵਾਲਾ ਦਿਨ ਚੁਣਿਆ ਹੈ। ਮੈਂ ਪਹਿਲੇ ਦਿਨ ਤੋਂ ਆਖਿਆ ਸੀ ਕਿ ਮੈਂ ਇਸ ਜੁਲਮ ਨੂੰ ਆਪਣੇ ਪਿੰਡੇ ਉਤੇ ਸਹਾਂਗਾ। ਮੈਂ ਹਰ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਔਖੇ ਵੇਲੇ ਮੇਰੀ ਪਾਰਟੀ ਮੇਰੇ ਨਾਲ ਖੜ੍ਹੀ ਹੈ, ਇਸ ਲਈ ਮੈਂ ਧੰਨਵਾਦੀ ਹਾ।