ਬੰਬੀਹਾ ਗੈਂਗ ਵਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਧਮਕੀ? ਨੀਰਜ ਸਹਿਰਾਵਤ ਨੇ FB ‘ਤੇ ਪਾਈ ਪੋਸਟ

ਪੰਜਾਬ ‘ਚ ਗੈਂਗਸਟਰਾਂ ਵਿਚਾਲੇ ਜੰਗ ਛਿੜ ਗਈ ਹੈ। ਤਿਹਾੜ ਜੇਲ ‘ਚ ਪ੍ਰਿੰਸ ਤਿਵਾਤੀਆ ਦੇ ਕਤਲ ਤੋਂ ਬਾਅਦ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਲਿਖਿਆ ਕਿ ਹੁਣ ਜਲਦ ਹੀ ਲਾਰੈਂਸ ਗਰੁੱਪ ਦੀ ਦੂਜੀ ਵਿਕਟ ਡਿੱਗਣ ਵਾਲੀ ਹੈ। ਇਹ ਪੋਸਟ ਬੰਬੀਹਾ ਗੈਂਗ ਦੇ ਗੈਂਗਸਟਰ ਨੀਰਜ ਸਹਿਰਾਵਤ ਨੇ ਕੀਤੀ ਹੈ। ਨੀਰਜ ਨੇ ਇਸ ਪੋਸਟ ਨੂੰ ਟੈਗ ਕੀਤਾ NB ਗਰੁੱਪ, ਟਿੱਲੂ, ਸੁਨੀਲ ਮਾਨ, ਬੱਲੀ ਬ੍ਰਦਰਜ਼, ਦਵਿੰਦਰ ਬੰਬੀਹਾ ਗਰੁੱਪ, ਕੌਸ਼ਲ ਤੌਧਰੀ, ਰੋਹਿਤ ਚੌਧਰੀ। ਗੈਂਗਸਟਰ ਪ੍ਰਿੰਸ ਤਿਵਾਤੀਆ ਦਿੱਲੀ ਦੀ ਤਿਹਾੜ ਜੇਲ੍ਹ ਦੇ ਅੰਦਰ ਇੱਕ ਗੈਂਗ ਵਾਰ ਵਿੱਚ ਮਾਰਿਆ ਗਿਆ ਸੀ। ਇਸ ਕਤਲ ਤੋਂ ਬਾਅਦ ਪੁਲਿਸ ਬੇਸ਼ੱਕ ਚੌਕਸ ਹੋ ਗਈ ਹੈ ਪਰ ਗੈਂਗਸਟਰ ਲਗਾਤਾਰ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਰਹੇ ਹਨ। ਗੈਂਗਸਟਰ ਰੋਹਿਤ ਚੌਧਰੀ ਦਾ ਨਾਂ ਪ੍ਰਿੰਸ ਤਿਵਾਤੀਆ ਦੇ ਕਤਲ ‘ਚ ਸਾਹਮਣੇ ਆ ਰਿਹਾ ਹੈ। ਪ੍ਰਿੰਸ ਪਹਿਲਾਂ ਬੰਬੀਹਾ ਗੈਂਗ ‘ਚ ਸੀ ਪਰ ਉਸ ਦੀ ਗੈਂਗਸਟਰ ਰੋਹਿਤ ਚੌਧਰੀ ਨਾਲ ਦੁਸ਼ਮਣੀ ਸੀ। ਇਸ ਕਾਰਨ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਉਸ ਨੇ ਦਿੱਲੀ ਦੇ ਇੱਕ ਹੋਰ ਮਸ਼ਹੂਰ ਗੈਂਗਸਟਰ ਹਾਸਿਮ ਬਾਬਾ ਨਾਲ ਹੱਥ ਮਿਲਾਇਆ। ਹਾਸਿਮ ਬਾਬਾ ਲਾਰੈਂਸ ਗੈਂਗ ਦਾ ਮੈਂਬਰ ਸੀ। ਇਹ ਉਹ ਸੀ ਜਿਸ ਨੇ ਲਾਰੈਂਸ ਨੂੰ ਪ੍ਰਿੰਸ ਦੀ ਜੇਲ੍ਹ ਵਿੱਚ ਜਾਣ-ਪਛਾਣ ਕਰਵਾਈ ਸੀ। ਇਸ ਤੋਂ ਬਾਅਦ ਪ੍ਰਿੰਸ ਨੇ ਲਾਰੈਂਸ ਗੈਂਡ ਦੇ ਮੈਂਬਰ ਵਜੋਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ।ਇਹ ਗੈਂਗ ਲਾਰੈਂਸ ਗੈਂਗ ਨਾਲ ਸਬੰਧਤ ਹੈ- ਗੋਲਡੀ ਬਰਾੜ, ਸੰਦੀਪ ਉਰਫ ਕਾਲਾ ਜਠੇੜੀ, ਸੰਪਤ ਨਹਿਰਾ, ਕਪਿਲ ਸਾਂਗਵਾਨ ਉਰਫ ਨੰਦੂ ਗੈਂਗ, ਹਾਸਿਮ ਬਾਬਾ, ਜਤਿੰਦਰ ਮਾਨ ਉਰਫ ਗੋਗੀ ਗੈਂਗ, ਨੀਤੂ ਦਬੋਦੀਆ ਗੈਂਗ, ਸੁਨੀਲ ਰਾਠੀ, ਅਸ਼ੋਕ ਪ੍ਰਧਾਨ, ਰਾਜੇਸ਼ ਬਵਾਨੀਆ, ਮੋਹਿਤ ਮੋਈ ਕੇ ਤੋਂ ਇਲਾਵਾ ਪੰਜਾਬ ਦੇ ਕੁਝ ਹੋਰ ਗੈਂਗ ਸ਼ਾਮਲ ਹਨ। ਜੱਗੂ ਭਗਵਾਨਪੁਰੀਆ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ। ਜਦੋਂ ਉਹ ਪੈਦਾ ਹੋਇਆ ਤਾਂ ਉਸ ਦੇ ਮਾਤਾ-ਪਿਤਾ ਨੇ ਉਸਦਾ ਨਾਮ ਜਸਪ੍ਰੀਤ ਸਿੰਘ ਰੱਖਿਆ। ਕਬੱਡੀ ਦਾ ਚੰਗਾ ਖਿਡਾਰੀ, ਪਰ ਅਪਰਾਧ ਦੀ ਦੁਨੀਆਂ ਵਿੱਚ ਦਾਖਲ ਹੋ ਗਿਆ। ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਗਿਆ, ਉਹ ਅਪਰਾਧ ਦੀ ਦੁਨੀਆ ਵਿੱਚ ਹੋਰ ਫਸਦਾ ਗਿਆ ਅਤੇ ਫਿਰ ਆਪਣਾ ਨਾਮ ਬਦਲ ਕੇ ਜੱਗੂ ਭਗਵਾਨਪੁਰੀਆ ਰੱਖ ਲਿਆ। ਆਪਣੇ ਪਿੰਡ ਭਗਵਾਨਪੁਰ ਦੇ ਨਾਂ ਨਾਲ ਆਪਣਾ ਨਾਂ ਜੋੜ ਕੇ ਉਸ ਨੇ ਗੈਂਗਸਟਰ ਦੀ ਦੁਨੀਆ ਵਿੱਚ ਕਦਮ ਰੱਖਿਆ। ਪੰਜਾਬ ਦੇ ਗੁਰੀ ਨਾਂ ਦੇ ਗੈਂਗਸਟਰ ਨਾਲ ਮਿਲ ਕੇ ਉਸ ਨੇ ਕੰਮ ਸ਼ੁਰੂ ਕੀਤਾ। ਉਹ ਨਿੱਕੀ-ਨਿੱਕੀ ਲੁੱਟ-ਖਸੁੱਟ, ਹਮਲੇ ਅਤੇ ਜਬਰੀ ਵਸੂਲੀ ਕਰਦਾ ਹੋਇਆ ਅੱਗੇ ਵਧਦਾ ਰਿਹਾ। ਇਸ ਤੋਂ ਬਾਅਦ ਜੱਗੂ ਨੇ ਪੈਸੇ ਲੈ ਕੇ ਕਤਲ ਕਰਵਾਉਣੇ ਸ਼ੁਰੂ ਕਰ ਦਿੱਤੇ। ਮਤਲਬ ਕਿ ਉਹ ਦੂਜਿਆਂ ਦੇ ਨਾਂ ‘ਤੇ ਸੁਪਾਰੀ ਲੈ ਕੇ ਕਤਲ ਕਰਵਾਉਂਦੇ ਸਨ। ਇਸ ਕੰਮ ਵਿਚ ਉਸ ਨੂੰ ਕਾਫੀ ਪੈਸਾ ਮਿਲਣ ਲੱਗਾ।

Leave a Reply

Your email address will not be published. Required fields are marked *