ਮੂੰਹ ’ਤੇ ਤਿਰੰਗੇ ਦਾ ਸਟਿੱਕਰ ਲਾਈ ਇੱਕ ਕੁੜੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਾਣ ਤੋਂ ਰੋਕੇ ਜਾਣ ਦਾ ਮਾਮਲਾ ਸੋਸ਼ਲ ਮੀਡੀਆ ’ਤੇ ਭਖ ਗਿਆ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਹੁਣ ਇਸ ਪਰਿਵਾਰ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਕੁਝ ਲੋਕ ਇਸ ਪਰਿਵਾਰ ਨਾਲ ਬਹਿਸ ਕਰ ਰਹੇ ਹਨ। ਇਸ ਮੌਕੇ ਕੁੜੀ ਦੇ ਮੂੰਹ ਉਤੇ ਤਿਰੰਗੇ ਦਾ ਸਟੀਕਰ ਨਹੀਂ ਹੈ। ਇਹ ਲੋਕ ਬਾਲਟੀ ਵਿਚ ਕੋਈ ਪੈਕਟ ਵੀ ਵਿਖਾ ਰਹੇ ਹਨ। ਕੁੜੀ ਨੇ ਛੋਟੀ ਸਕਰਟ ਪਾਈ ਹੋਈ ਹੈ, ਜਿਸ ਉਤੇ ਵੀ ਇਤਰਾਜ਼ ਕੀਤਾ ਜਾ ਰਿਹਾ ਹੈ।