ਨਵੀਂ ਦਿੱਲੀ- ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਸ਼ੁੱਕਰਵਾਰ ਸ਼ਾਮ ਨੂੰ ਈਦ-ਉਲ-ਫਿਤਰ ਦਾ ਚੰਦ ਨਜ਼ਰ ਆ ਗਿਆ ਅਤੇ ਅੱਜ ਦੇਸ਼ ਭਰ ‘ਚ ਈਦ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਸਾਰੇ ਉਲੇਮਾ ਨੇ ਸ਼ੁੱਕਰਵਾਰ ਨੂੰ ਹੀ ਇਸ ਸਬੰਧ ‘ਚ ਐਲਾਨ ਕੀਤਾ ਸੀ। ਦਿੱਲੀ ਦੀ ਫਤਿਹਪੁਰੀ ਮਸਜਿਦ ਦੇ ਸ਼ਾਹੀ ਇਮਾਮ ਮੁਫਤੀ ਮੁਕਰਰਮ ਅਹਿਮਦ ਨੇ ਪੀਟੀਆਈ ਨੂੰ ਦੱਸਿਆ, ”ਸ਼ੁਕਰਵਾਰ ਸ਼ਾਮ ਨੂੰ ਦਿੱਲੀ-ਐੱਨਸੀਆਰ, ਹਰਿਆਣਾ, ਬਿਹਾਰ, ਰਾਜਸਥਾਨ ਅਤੇ ਅਸਾਮ ਦੇ ਕਈ ਸ਼ਹਿਰਾਂ ਸਮੇਤ ਕਈ ਥਾਵਾਂ ‘ਤੇ ਈਦ ਦਾ ਚੰਦ ਆਮ ਤੌਰ ‘ਤੇ ਦੇਖਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਸ਼ਵਾਲ ਦਾ ਚੰਦਰਮਾ ਦਿਖਾਈ ਦਿੱਤਾ ਸੀ। ਇਸ ਕਾਰਨ ਅੱਜ ਦੇਸ਼ ਭਰ ਵਿੱਚ ਈਦ ਮਨਾਈ ਜਾ ਰਹੀ ਹੈ। ਇਹ ਚੰਦਰਮਾ ਰਮਜ਼ਾਨ ਦੇ ਵਰਤ ਰੱਖਣ ਵਾਲੇ ਮਹੀਨੇ ਦੇ ਅੰਤ ਨੂੰ ਦਰਸਾਉਂਦਾ ਹੈ।