ਅਟਾਰੀ ਬਾਜ਼ਾਰ ਦੇ ਸਰਾਫਾ ਬਾਜ਼ਾਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀਂ ਹੈ। ਜਿੱਥੇ ਜੱਜ ਪ੍ਰਧਾਨ ਉਰਫ ਸੰਜੀਵ (ਸੁਨਿਆਰਾ) ਨੂੰ ਇੱਕ ਵਿਅਕਤੀ ਨੇ ਅੱਗ ਲਗਾ ਦਿੱਤੀ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜੱਜ ਪ੍ਰਧਾਨ ਕਿਸੇ ਦੀ ਸਹਿਮਤੀ ਨਾਲ ਉੱਥੇ ਗਏ ਸਨ। ਜਿੱਥੇ ਬੰਗਾਲੀ ਨਾਮ ਦੇ ਵਿਅਕਤੀ ਨੇ ਸਰਾਫਾ ਵਿੱਚ ਵਰਤਿਆ ਜਾਣ ਵਾਲਾ ਜਲਣਸ਼ੀਲ ਪਦਾਰਥ ਸੁੱਟ ਕੇ ਅੱਗ ਲਗਾ ਦਿੱਤੀ। ਇਸ ਹਾਦਸੇ ਵਿੱਚ ਜੱਜ ਪ੍ਰਧਾਨ ਬੁਰੀ ਤਰ੍ਹਾਂ ਝੁਲਸ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਕਾਫੀ ਗੰਭੀਰ ਹੈ। ਇਸ ਦੇ ਨਾਲ ਹੀ ਇਸ ਹਾਦਸੇ ‘ਚ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਫ 1500 ਰੁਪਏ ਦੇ ਸੋਨੇ ਦੇ ਗਹਿਣਿਆਂ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਉੱਥੇ ਕਾਫੀ ਹੰਗਾਮਾ ਸ਼ੁਰੂ ਹੋ ਗਿਆ। ਦਰਅਸਲ, ਉੱਥੇ ਇੱਕ ਵਿਅਕਤੀ ਨੇ ਦੂਜੇ ਕੋਲ 400 ਗ੍ਰਾਮ ਗਹਿਣੇ ਗਿਰਵੀ ਰੱਖੇ ਹੋਏ ਸਨ। ਜਿਸ ਦੀ ਕੀਮਤ 1500 ਰੁਪਏ ਦੱਸੀ ਜਾ ਰਹੀ ਹੈ। ਇਸ ਹੰਗਾਮੇ ਨੂੰ ਦੇਖ ਕੇ ਬਜ਼ਾਰ ਦਾ ਮੁੱਖ ਜੱਜ ਦੋਵਾਂ ਵਿਚਾਲੇ ਸਮਝੌਤਾ ਕਰਵਾਉਣ ਲਈ ਆਇਆ। ਜਿਸ ਤੋਂ ਬਾਅਦ ਉੱਥੇ ਮੌਜੂਦ ਇੱਕ ਵਿਅਕਤੀ ਨੇ ਉੱਥੇ ਮੌਜੂਦ ਲੋਕਾਂ ‘ਤੇ ਜਲਣਸ਼ੀਲ ਪਥਾਰਥ ਸੁੱਟ ਦਿੱਤਾ ਅਤੇ ਲਾਈਟਰ ਜਲਾ ਕੇ ਆਪਣੇ ਆਪ ਨੂੰ ਵੀ ਅੱਗ ਲਗਾਉਣ ਲਈ ਕਿਹਾ, ਜਿਸ ਤੋਂ ਬਾਅਦ ਉੱਥੇ ਮੌਜੂਦ ਕਈ ਲੋਕ ਅੱਗ ਦੀ ਲਪੇਟ ‘ਚ ਆ ਗਏ। ਹਾਲਾਂਕਿ ਹੋਰ ਲੋਕਾਂ ਦਾ ਕਾਫੀ ਬਚਾਅ ਹੋ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਜੱਜ ਪ੍ਰਧਾਨ 50 ਫੀਸਦੀ ਸੜ ਗਿਆ। ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜੱਜ ਪ੍ਰਧਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਅੱਗ ਲਗਾਉਣ ਵਾਲਾ ਉਕਤ ਵਿਅਕਤੀ ਵੀ ਝੁਲਸ ਗਿਆ ਹੈ। ਜਿਸ ਨੂੰ ਲੋਕਾਂ ਨੇ ਕਾਬੂ ਕਰ ਲਿਆ ਹੈ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਵੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਹੈ।