ਮੁਖਤਾਰ ਅੰਸਾਰੀ ਗੈਂਗਸਟਰ ਕੇਸ ਵਿਚ ਗਾਜੀਪੁਰ ਐੱਮਪੀ-ਐੱਮਐੱਲਏ ਕੋਰਟ ਨੇ ਗੈਂਗਸਟਰ ਕੇਸ ਵਿਚ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਨੇ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਉਨ੍ਹਾਂ ‘ਤੇ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਮੁਖਤਾਰ ਤੇ ਭਰਾ ਤੇ ਬਸਪਾ ਸਾਂਸਦ ਅਫਜਾਲ ਅੰਸਾਰੀ ‘ਤੇ ਅਜੇ ਕੋਰਟ ਦਾ ਫੈਸਲਾ ਨਹੀਂ ਆਇਆ ਹੈ। ਯੂਪੀ ਦੇ ਬਹੁਚਰਚਿਤ ਕ੍ਰਿਸ਼ਨਾਨੰਦ ਰਾਏ ਹੱਤਿਆਕਾਂਡ ਤੇ ਵਪਾਰੀ ਨੰਦਕਿਸ਼ੋਰ ਰੰਗੂਟਾ ਅਗਵਾ ਦੇ ਬਾਅਦ ਮੁਖਤਾਰ ਤੇ ਅਫਜਾਲ ‘ਤੇ ਗੈਂਗਸਟਰ ਐਕਟ ਵਿਚ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ 2007 ਵਿਚ ਗੈਂਗਸਟਰ ਐਕਟ ਤਹਿਤ ਅਫਜਾਲ ਅੰਸਾਰੀ, ਉਸ ਦੇ ਭਰਾ ਮਾਫੀ ਡੌਨ ਮੁਖਤਾਰ ਅੰਸਾਰੀ ਤੇ ਜੀਜੇ ਏਜਾਜੁਲ ਹਕ ‘ਤੇ ਗੈਂਗਸਟਰ ਐਕਟ ਤਹਿਤ ਮੁਕੱਦਮਾ ਦਰਜ ਹੋਇਆ ਸੀ। ਏਜਾਜੁਲ ਹੱਕ ਦਾ ਦੇਹਾਂਤ ਹੋ ਚੁਕਾ ਹੈ। ਮਾਮਲੇ ਵਿਚ 1 ਅਪ੍ਰੈਲ ਨੂੰ ਸੁਣਵਾਈ ਪੂਰੀ ਹੋ ਗਈ ਸੀ। ਪਹਿਲਾਂ ਇਸ ਮਾਮਲੇ ‘ਤੇ ਫੈਸਲਾ 15 ਅਪ੍ਰੈਲ ਨੂੰ ਆਉਣਾ ਸੀ ਪਰ ਬਾਅਦ ਵਿਚ ਤਰੀਕ ਨੂੰ ਵਧਾ ਕੇ 29 ਅਪ੍ਰੈਲ ਕਰ ਦਿੱਤਾ ਗਿਆ ਸੀ। ਗਾਜੀਪੁਰ ਵਿਚ 29 ਨਵੰਬਰ 2005 ਨੂੰ ਮੁਹੰਮਦਾਬਾਦ ਤੋਂ ਤਤਕਾਲੀ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਸਣੇਕੁੱਲ 7 ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਚੁਣਾਵੀ ਰੰਜਿਸ਼ ਕਾਰਨ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ। ਹੱਤਿਆਕਾਂਡ ਵਿਚ ਮੁਖਤਾਰ ਅੰਸਾਰੀ ਤੇ ਅਫਜਾਲ ਨੂੰ ਦੋਸ਼ੀ ਬਣਾਇਆ ਗਿਆ ਸੀ।