ਹਰਿਆਣਾ ਪੁਲਿਸ ਦੀ ਮਹਿਲਾ SHO ਦੀ ਸੜਕ ਹਾਦਸੇ ‘ਚ ਮੌਤ, ਸਰਕਾਰੀ ਗੱਡੀ ਟਰੱਕ ਨਾਲ ਟਕਰਾਈ

ਹਰਿਆਣਾ ਦੇ ਮਹਿਲਾ ਥਾਣਾ ਪੰਚਕੂਲਾ ਦੀ ਐਸਐਚਓ ਇੰਸਪੈਕਟਰ ਨੇਹਾ ਚੌਹਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮਹਿਲਾ ਥਾਣਾ ਦੀ ਐਸਐਚਓ ਆਪਣੀ ਟੀਮ ਸਮੇਤ ਮਹਾਰਾਸ਼ਟਰ ‘ਚ ਛਾਪੇਮਾਰੀ ਕਰਨ ਗਏ ਸਨ ਅਤੇ ਵਾਪਸ ਆਉਂਦੇ ਸਮੇਂ ਮਹਾਰਾਸ਼ਟਰ ‘ਚ ਇਹ ਘਟਨਾ ਵਾਪਰੀ। ਹਾਦਸੇ ਵਿੱਚ ਟੀਮ ਦੇ ਹੋਰ ਮੈਂਬਰ ਦੇ ਵੀ ਜ਼ਖਮੀ ਹੋਏ ਹਨ। ਦੱਸ ਦਈਏ ਕਿ ਨੇਹਾ ਚੌਹਾਨ ਪੰਚਕੂਲਾ ਮਹਿਲਾ ਥਾਣੇ ਵਿੱਚ ਐਸਐਚਓ ਵਜੋਂ ਤਾਇਨਾਤ ਸੀ। ਚੌਹਾਨ ਦੀ ਮੌਤ ਕਾਰਨ ਉਨ੍ਹਾਂ ਦੇ ਪਰਿਵਾਰ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਮਹਾਰਾਸ਼ਟਰ ਦੇ ਵਰਧਾ ਜ਼ਿਲੇ ‘ਚ ਸ਼ਨੀਵਾਰ ਸਵੇਰੇ ਕਰੀਬ 7:30 ਵਜੇ ਐੱਸਐੱਚਓ ਨੇਹਾ ਚੌਹਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇੱਥੇ ਉਸ ਦੀ ਕਾਰ ਦੀ ਅਚਾਨਕ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਦੇ ਪਰਖੱਚੇ ਉੱਡ ਗਏ ਅਤੇ ਐਸਐਚਓ ਨੇਹਾ ਚੌਹਾਨ ਦੀ ਜਾਨ ਚਲੀ ਗਈ। ਜਦਕਿ ਗੱਡੀ ‘ਚ ਬੈਠੇ ਚੌਹਾਨ ਸਮੇਤ ਦੂਜੀ ਟੀਮ ਜ਼ਖਮੀ ਹੋ ਗਈ। ਦੱਸਿਆ ਜਾਂਦਾ ਹੈ ਕਿ ਹਾਦਸੇ ਤੋਂ ਤੁਰੰਤ ਬਾਅਦ ਐਸਐਚਓ ਨੇਹਾ ਚੌਹਾਨ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਪਰ ਇੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

Leave a Reply

Your email address will not be published. Required fields are marked *