ਦੇਸ਼ ‘ਚ ਵਧਦੀ ਮਹਿੰਗਾਈ ਵਿਚਾਲੇ ਲੋਕਾਂ ਲਈ ਰਾਹਤ ਦੀ ਖਬਰ ਆਈ ਹੈ। ਦਰਅਸਲ 1 ਮਈ 2023 ਤੋਂ ਯਾਨੀ ਅੱਜ ਤੋਂ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ। ਨਤੀਜੇ ਵਜੋਂ ਹੁਣ ਸ਼ਹਿਰਾਂ ਵਿੱਚ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਤਬਦੀਲੀ ਆਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 171.50 ਰੁਪਏ ਦੀ ਕਟੌਤੀ ਕੀਤੀ ਹੈ। ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਗੱਲ ਕਰੀਏ ਤਾਂ ਇਹ ਉਨ੍ਹਾਂ ਦੇ ਪੁਰਾਣੇ ਰੇਟਾਂ ‘ਤੇ ਉਪਲਬਧ ਹਨ। ਹੁਣ ਵਪਾਰਕ ਸਿਲੰਡਰ ਦੀ ਕੀਮਤ ਕੋਲਕਾਤਾ ਵਿੱਚ 1960.50 ਰੁਪਏ, ਮੁੰਬਈ ਵਿੱਚ 1808.50 ਰੁਪਏ ਅਤੇ ਚੇਨਈ ਵਿੱਚ 2021.50 ਰੁਪਏ ਹੋ ਗਈ ਹੈ।