ਪਛਮੀ ਗੜਬੜੀ ਕਾਰਨ ਪੰਜਾਬ ਦੇ ਕਈ ਇਲਾਕਆਿਂ ਵਚਿ ਅੱਜ ਸਵੇਰ ਤੋਂ ਬਾਰਸ਼ ਹੋ ਰਹੀ ਹੈ। ਮੌਸਮ ਵਭਿਾਗ ਨੇ ਪੂਰੇ ਪੰਜਾਬ ਵਚਿ ਆਰੇਂਜ ਅਲਰਟ ਜਾਰੀ ਕੀਤਾ ਹੈ। ਇਹ ਮੌਸਮ ਅਗਲੇ ਕੁੱਝ ਦਨਿਾਂ ਤਕ ਬਣੇ ਰਹਣਿ ਦੀ ਸੰਭਾਵਨਾ ਹੈ। ਇਸ ਬਾਰਸ਼ ਦਾ ਅਸਰ ਖੇਤਾਂ ਵਚਿ ਖੜ੍ਹੀ ਫ਼ਸਲ ਦੇ ਨਾਲ-ਨਾਲ ਮੰਡੀਆਂ ਵਚਿ ਪਈ ਕਣਕ ‘ਤੇ ਵੀ ਦੇਖਣ ਨੂੰ ਮਲਿੇਗਾ।ਮੌਸਮ ਵਭਿਾਗ ਅਨੁਸਾਰ ਪਛਮੀ ਗੜਬੜੀ ਕਾਰਨ ਪੰਜਾਬ ਤੋਂ ਇਲਾਵਾ ਉਤਰੀ ਭਾਰਤ ਵਚਿ ਮੀਂਹ ਪੈਣ ਦੀ ਸੰਭਾਵਨਾ ਹੈ। ਮਈ ਵਚਿ ਪੰਜਾਬ ਦੇ ਸ਼ਹਰਿਾਂ ਵਚਿ ਵੱਧ ਤੋਂ ਵੱਧ ਤਾਪਮਾਨ 45 ਡਗਿਰੀ ਦੇ ਨੇੜੇ ਪਹੁੰਚ ਜਾਂਦਾ ਹੈ ਅਤੇ ਘੱਟੋ-ਘੱਟ ਤਾਪਮਾਨ 27 ਡਗਿਰੀ ਦੇ ਨੇੜੇ ਦਰਜ ਕੀਤਾ ਜਾਂਦਾ ਹੈ, ਪਰ ਬੇਮੌਸਮੀ ਬਰਸਾਤ ਕਾਰਨ ਮੰਗਲਵਾਰ ਦੀ ਸਵੇਰ ਲੁਧਆਿਣਾ, ਫਰੀਦਕੋਟ ਅਤੇ ਪਟਆਿਲਾ ਨੂੰ ਛੱਡ ਕੇ ਬਾਕੀ ਸਾਰੇ ਸ਼ਹਰਿਾਂ ਦਾ ਤਾਪਮਾਨ 20 ਡਗਿਰੀ ਤੋਂ ਹੇਠਾਂ ਦਰਜ ਕੀਤਾ ਗਆਿ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 32 ਡਗਿਰੀ ਤੋਂ ਘੱਟ ਹੈ। ਪਛਿਲੇ ਦਨਿੀਂ ਪੰਜਾਬ ਵਚਿ ਸੱਭ ਤੋਂ ਵੱਧ ਤਾਪਮਾਨ ਗੁਰਦਾਸਪੁਰ ਵਚਿ 32 ਡਗਿਰੀ ਦਰਜ ਕੀਤਾ ਗਆਿ ਸੀ। ਪੰਜਾਬ ‘ਚ ਪਛਮੀ ਗੜਬੜੀ ਕਾਰਨ ਤੇਜ਼ ਹਵਾਵਾਂ ਅਤੇ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਇਨ੍ਹਾਂ ਦੀ ਰਫ਼ਤਾਰ 50 ਕਲਿੋਮੀਟਰ ਪ੍ਰਤੀ ਘੰਟਾ ਤਕ ਹੋ ਸਕਦੀ ਹੈ। ਜਸਿ ਕਾਰਨ ਕੱਚੇ ਮਕਾਨਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਪੁਰਾਣੇ ਦਰੱਖ਼ਤ ਵੀ ਡੱਿਗ ਸਕਦੇ ਹਨ। ਜਸਿ ਕਾਰਨ ਲੋਕਾਂ ਨੂੰ ਖ਼ਰਾਬ ਮੌਸਮ ਵਚਿ ਬੇਲੋੜਾ ਘਰਾਂ ਤੋਂ ਬਾਹਰ ਨਾ ਨਕਿਲਣ ਦੀ ਸਲਾਹ ਦਤਿੀ ਗਈ ਹੈ। ਪੰਜਾਬ ਵਚਿ ਮੌਸਮ ਦੇ ਚਲਦਆਿਂ ਮਾਲਵਾ ਖੇਤਰ ਦੇ 6 ਜ਼ਲਿ੍ਹਆਿਂ ਵਚਿ ਗੜੇ ਪੈਣ ਦੀ ਸੰਭਾਵਨਾ ਹੈ। ਮੌਸਮ ਵਭਿਾਗ ਨੇ ਅਗਲੇ ਕੁੱਝ ਘੰਟਆਿਂ ਦੌਰਾਨ ਜਲੰਧਰ, ਨਵਾਂ ਸ਼ਹਰਿ, ਰੂਪਨਗਰ, ਫ਼ਤਹਿਗੜ੍ਹ ਸਾਹਬਿ, ਲੁਧਆਿਣਾ, ਕਪੂਰਥਲਾ, ਹੁਸ਼ਆਿਰਪੁਰ, ਪਟਆਿਲਾ ਅਤੇ ਸਾਹਬਿਜ਼ਾਦਾ ਅਜੀਤ ਸੰਿਘ ਨਗਰ ਵਚਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।