ਨਵੀਂ ਦਿੱਲੀ, 26 ਮਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀ ਬੋਲਦਿਆ ਕਿਹਾ ਕਿ ਕੋਵਿਡ-19 ਮਹਾਂਮਾਰੀ ਦਹਾਕਿਆ ‘ਚ ਮਾਨਵਤਾ ਦੇ ਸਾਹਮਣੇ ਆਇਆ ਸਭ ਤੋਂ ਵੱਡਾ ਸੰਕਟ ਹੈ, ਜਿਸ ਨੇ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਹੈ।ਭਾਰਤ ਇਸ ਚੁਣੌਤੀ ਦਾ ਮਜਬੂਤੀ ਨਾਲ ਸਾਹਮਣਾ ਕਰ ਰਿਹਾ ਹੈ ਤੇ ਇਸ ਵਿਚ ਕੋਰੋਨਾ ਵੈਕਸੀਨ ਦੀ ਭੂਮਿਕਾ ਮਹੱਤਵਪੂਰਨ ਹੈ।ਕੋਵਿਡ-19 ਤੋਂ ਬਾਅਦ ਪ੍ਰਿਥਵੀ ਪਹਿਲਾਂ ਜਿਹੀ ਨਹੀਂ ਰਹੇਗੀ ਤੇ ਘਟਨਾਵਾਂ ਨੂੰ ਆਉਣ ਵਾਲੇ ਸਮੇਂ ‘ਚ ਕੋਵਿਡ-19 ਤੋਂ ਪਹਿਲਾਂ ਜਾਂ ਬਾਅਦ ਦੀਆਂ ਘਟਨਾਵਾਂ ਵਜੋ ਜਾਣਿਆ ਜਾਵੇਗਾ।