ਮੋਹਾਲੀ ‘ਚ ਆਈਪੀਐੱਲ ਮੈਚ ਦੇਖਣ ਪਹੁੰਚੇ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਪ੍ਰਸ਼ੰਸਕਾਂ ਨੇ ਪਰਿਣੀਤੀ ਭਾਬੀ ਜ਼ਿੰਦਾਬਾਦ ਦੇ ਨਾਅਰੇ ਲਾਏ। ਦੱਸਣਯੋਗ ਹੈ ਕਿ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਕਈ ਥਾਵਾਂ ‘ਤੇ ਇਕੱਠੇ ਨਜ਼ਰ ਆਉਂਦੇ ਹਨ, ਕਦੇ ਉਨ੍ਹਾਂ ਦੇ ਮੁੰਬਈ ‘ਚ ਡਿਨਰ ਕਰਨ ਦੀਆਂ ਤਸਵੀਰਾਂ ਅਤੇ ਕਦੇ ਮੁੰਬਈ ਏਅਰਪੋਰਟ ਅਤੇ ਹੁਣ ਮੋਹਾਲੀ ‘ਚ ਇਕੱਠੇ ਮੈਚ ਦੇਖਣ ਆਉਣ ਦੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਦੋਵਾਂ ਦੇ ਵਿਆਹ ਦੀਆਂ ਚਰਚਾਵਾਂ ਚੱਲ ਰਹੀਆਂ ਹਨ
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਮੈਚ ਦੇਖਣ ਲਈ ਮੋਹਾਲੀ ਦੇ ਸਟੇਡੀਅਮ ‘ਚ ਪਹੁੰਚੇ, ਇਸ ਦੌਰਾਨ ਸਟੇਡੀਅਮ ‘ਚ ਪਹੁੰਚੇ ਲੋਕਾਂ ਨੇ ਪਰਨੀਤੀ ਭਾਬੀ ਜ਼ਿੰਦਾਬਾਦ ਦੇ ਨਾਅਰੇ ਲਗਾਏ, ਦੋਵੇਂ ਪਹਿਲੀ ਵਾਰ ਇਕੱਠੇ ਮੈਚ ਦੇਖਣ ਪਹੁੰਚੇ।