ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ ਬੀਤੀ 10 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਰਝਾਨਾਂ ਵਿਚ (Lok Sabha constituency Jalandhar by-election results) ਆਮ ਆਦਮੀ ਪਾਰਟੀ ਕਾਫੀ ਅੱਗੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਤੇ ਆਗੂ ਤੇ ਵਰਕਰ ਜਸ਼ਨਾਂ ਦੀਆਂ ਤਿਆਰੀਆਂ ਵਿਚ ਜੁਟ ਗਏ ਹਨ। ਵੱਡੀ ਗਿਣਤੀ ਆਗੂ ਜਲੰਧਰ ਵੱਲ ਰਵਾਨਾ ਹੋਏ ਹਨ। ਜਸ਼ਨਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਕੈਬਨਿਟ ਮੰਤਰੀ ਹਰਪਾਲ ਚੀਮਾ ਚੰਡੀਗੜ੍ਹ ਤੋਂ ਜਲੰਧਰ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਤੋਂ ਇਲਾਵਾ ਹੋਰ ਆਗੂ ਵੀ ਜਲੰਧਰ ਪਹੁੰਚ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ (Sushil Kumar Rinku) ਗਿਣਤੀ ਕੇਂਦਰ ਪਹੁੰਚੇ ਹਨ। ਆਪ ਇਸ ਸਮੇਂ ਵੱਡੇ ਫਰਕ ਨਾਲ ਅੱਗੇ ਹਨ। ਹੁਣ ਤੱਕ ਦੇ ਰੁਝਾਨ ਆਪ ਦੀ ਜਿੱਤ ਵੱਲ ਇਸ਼ਾਰਾ ਕਰ ਰਹੇ ਹਨ। ਦੂਜੇ ਨੰਬਰ ਉਤੇ ਕਾਂਗਰਸ, ਤੀਜੇ ਉਤੇ ਭਾਜਪਾ ਤੇ ਚੌਥੇ ਉਤੇ ਅਕਾਲੀ ਦਲ ਬਾਦਲ ਹੈ। ਅਕਾਲੀ ਦਲ ਕਾਫੀ ਪੱਛੜ ਗਿਆ ਹੈ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਕਾਫੀ ਅੱਗੇ ਨਜ਼ਰ ਆ ਰਹੀ ਹੈ। ਰੁਝਾਨਾਂ ‘ਚ ਆਪ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 143931 ਵੋਟਾਂ ਨਾਲ ਅੱਗੇ ਹਨ। ਦੂਜੀਆਂ ਪਾਰਟੀਆਂ ਦੀਆਂ ਗੱਲ ਕਰੀਏ ਤਾਂ ਭਾਜਪਾ ਤੀਜੇ ਨੰਬਰ ਉਤੇ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਾਫੀ ਪਿੱਛੇ ਹੈ। ਭਾਜਪਾ 73687, ਅਕਾਲੀ ਦਲ 69350, ਕਾਂਗਰਸ 116431 ਵੋਟਾਂ ਨਾਲ ਅੱਗੇ ਹਨ।