ਪੰਜਾਬ ਦੀ ਸਿਆਸਤ ਦੇ ਦੋ ਦਿੱਗਜ ਆਗੂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮਜੀਤ ਸਿੰਘ ਮਜੀਠੀਆ ਅੱਜ ਇਕ ਸਮਾਗਮ ਦੌਰਾਨ ਵੱਖਰੇ ਅੰਦਾਜ਼ ਵਿਚ ਨਜ਼ਰ ਆਏ। ਦੋਵੇਂ ਸਿਆਸਤ ‘ਚ ਇਕ-ਦੂਜੇ ਦੇ ਕੱਟੜ ਵਿਰੋਧੀ ਰਹੇ ਹਨ ਪਰ ਅੱਜ ਦੋਵੇਂ ਨਾ ਸਿਰਫ ਮੰਚ ‘ਤੇ ਇਕੱਠੇ ਹੋਏ ਸਗੋਂ ਇਕ-ਦੂਜੇ ਨੂੰ ਜੱਫੀ ਵੀ ਪਾਈ ਇਕ ਨਿੱਜੀ ਸਮਾਗਮ ਵਿੱਚ ਸਿੱਧੂ ਅਤੇ ਮਜੀਠੀਆ ਬਹੁਤ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਆਪਣੀਆਂ ਪੁਰਾਣੀਆਂ ਸਾਰੀਆਂ ਰੰਜਿਸ਼ਾਂ ਭੁੱਲਣ ਦਾ ਵਾਅਦਾ ਕੀਤਾ। ਨਵਜੋਤ ਸਿੱਧੂ ਨੇ ਮੰਚ ਤੋਂ ਮਜ਼ਾਕ ਕੀਤਾ ਕਿ ਉਹ ਮਜੀਠੀਆ ਨੂੰ ਹੋਰ ਪਿਆਰ ਨਾਲ ਮਿਲਣਾ ਚਾਹੁੰਦੇ ਹਨ।