ਵਿਆਹ ਵਾਲੇ ਘਰ ਵਿਛੇ ਸੱਥਰ, ਹੋਇਆ ਧਮਾਕਾ, ਤਿੰਨ ਬੱਚਿਆਂ ਦੀ ਹੋਈ ਮੌਤ

ਮੱਧ ਪ੍ਰਦੇਸ਼ ਦੇ ਭਿੰਡ ‘ਚ ਸ਼ਨੀਵਾਰ ਸਵੇਰੇ 6.30 ਵਜੇ ਇਕ ਘਰ ‘ਚ ਧਮਾਕਾ ਹੋਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਘਟਨਾ ਗੋਰਮੀ ਥਾਣਾ ਖੇਤਰ ਦੇ ਡੇਲੇ ਦੇ ਪੁਰਾ ਪਿੰਡ ਦੀ ਹੈ। ਧਮਾਕੇ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ। ਤਿੰਨ ਮਾਸੂਮ ਭੈਣ-ਭਰਾ, ਇਕ ਜੋੜਾ ਅਤੇ ਦੋ ਔਰਤਾਂ ਇਸ ਦੀ ਲਪੇਟ ਵਿਚ ਆ ਗਈਆਂ। ਜ਼ਖ਼ਮੀਆਂ ਨੂੰ ਮੁੱਢਲਾ ਸਿਹਤ ਕੇਂਦਰ ਗੋਰਮੀ ਵਿਖੇ ਲਿਜਾਇਆ ਗਿਆ। ਜੋੜੇ ਨੂੰ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਗਵਾਲੀਅਰ ਰੈਫਰ ਕਰ ਦਿਤਾ ਗਿਆ ਹੈ। ਜਿਸ ਘਰ ‘ਚ ਇਹ ਹਾਦਸਾ ਵਾਪਰਿਆ, ਉਥੇ ਪਰਿਵਾਰ ‘ਚ ਛੋਟੇ ਬੇਟੇ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀ ਛੱਤ ਉੱਡ ਗਈ। ਪਰਿਵਾਰ ਨੇ ਪੁਲਿਸ ਨੂੰ ਦਸਿਆ ਹੈ ਕਿ ਗੈਸ ਸਿਲੰਡਰ ‘ਚ ਲੀਕ ਹੋਣ ਕਾਰਨ ਅੱਗ ਲੱਗੀ। ਪੁਲਿਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਐਫਐਸਐਲ ਦੀ ਟੀਮ ਵੀ ਜਾਂਚ ਕਰ ਰਹੀ ਹੈ, ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹਾਦਸਾ ਕਿਵੇਂ ਵਾਪਰਿਆ। ਭਿੰਡ ਦੇ ਐਸਪੀ ਮਨੀਸ਼ ਖੱਤਰੀ ਨੇ ਦਸਿਆ ਕਿ ਹਾਦਸੇ ਵਿਚ ਅਰਵਿੰਦ ਕਾਦੇਰੇ ਦੇ ਪੁੱਤਰ ਕਾਰਤਿਕ (4), ਬੇਟੀ ਭਾਵਨਾ (10) ਅਤੇ ਭੈਣ ਦੀ ਬੇਟੀ ਪਰੀ (4) ਦੀ ਮੌਤ ਹੋ ਗਈ। ਅਰਵਿੰਦ ਦੇ ਪਿਤਾ ਅਖਿਲੇਸ਼ ਕਾਦੇਰੇ (50), ਪੁੱਤਰ ਰੁਸਤਮ, ਮਾਂ ਵਿਮਲਾ (45), ਪਤਨੀ ਮੀਰਾ ਕਾਦੇਰੇ (30) ਅਤੇ ਭੈਣ ਪੂਜਾ ਕਾਦੇਰੇ, ਪਤਨੀ ਨੰਦੂ ਕਾਦੇਰੇ ਜ਼ਖ਼ਮੀ ਹਨ। ਪੁਲਿਸ ਮੁਤਾਬਕ ਅਖਿਲੇਸ਼ ਅਤੇ ਉਨ੍ਹਾਂ ਦੀ ਪਤਨੀ ਨੂੰ ਗੰਭੀਰ ਹਾਲਤ ‘ਚ ਗਵਾਲੀਅਰ ਰੈਫ਼ਰ ਕਰ ਦਿਤਾ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਘਰੇਲੂ ਗੈਸ ਸਿਲੰਡਰ ਵਿਚ ਲੀਕ ਹੋਣ ਕਾਰਨ ਅੱਗ ਲੱਗੀ ਪਰ,ਪੁਲਿਸ ਵਿਸਤ੍ਰਿਤ ਜਾਂਚ ਕਰ ਰਹੀ ਹਾਂ। ਦਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀ ਛੱਤ ਉੱਡ ਗਈ। ਕਮਰੇ ਵਿਚ ਇਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ ਜਿਥੇ ਬੱਚੇ ਸੌਂ ਰਹੇ ਸਨ। ਫਿਲਹਾਲ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਧਮਾਕਾ ਕਿਸ ਕਾਰਨ ਹੋਇਆ। ਘਟਨਾ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ।

Leave a Reply

Your email address will not be published. Required fields are marked *