ਲੁਧਿਆਣਾ ਵਿੱਚ 10 ਜੂਨ ਨੂੰ ਹੋਈ 8 ਕਰੋੜ 49 ਲੱਖ ਦੀ ਲੁੱਟ ਦੀ ਮਾਸਟਰਮਾਈਂਡ ਮੋਨਾ ਉਰਫ ਡਾਕੂ ਹਸੀਨਾ ਨੂੰ ਉਸ ਦੇ ਪਤੀ ਜਸਵਿੰਦਰ ਸਿੰਘ ਸਮੇਤ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਲੁੱਟ ਦੀ ਸਾਰੀ ਵਾਰਦਾਤ ਨੂੰ ਸੁਲਝਾ ਲਿਆ ਹੈ ਅਤੇ ਪਹਿਲਾਂ ਹੀ ਛੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਹੁਣ ਤੱਕ ਇਸ ਮਾਮਲੇ ਵਿੱਚ 5 ਕਰੋੜ 75 ਲੱਖ ਦੀ ਰਿਕਵਰੀ ਹੋ ਚੁੱਕੀ ਹੈ। ਇਹ ਸਾਂਝਾ ਆਪ੍ਰੇਸ਼ਨ ਲੁਧਿਆਣਾ ਪੁਲਿਸ ਦੀ ਕਾਉਂਟਰ ਇੰਟੀਲੈਂਸ ਅਤੇ ਉਤਰਾਖੰਡ ਵੱਲੋਂ ਚਲਾਇਆ ਗਿਆ ਸੀ। ਬੀਤੇ ਦਿਨੀਂ ਪੁਲਿਸ ਨੇ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ‘ਚੋਂ ਅਤੇ ਉਨ੍ਹਾਂ ਦੇ ਇਸ਼ਾਰੇ ‘ਤੇ ਕਮਿਸ਼ਨਰੇਟ ਪੁਲਿਸ ਨੇ 5 ਕਰੋੜ ਸੱਤ ਸੌ ਰੁਪਏ ਦੀ ਨਕਦੀ, ਸੀ.ਐਮ.ਐਸ ਕੰਪਨੀ ਦੀ ਕਾਰ, ਜੁਰਮ ‘ਚ ਵਰਤੀ ਗਈ ਕਾਰ, ਤਿੰਨ ਰਾਈਫ਼ਲਾਂ, 12 ਬੋਰ, ਤੇਜ਼ਧਾਰ ਹਥਿਆਰ, ਹਾਈਡ੍ਰੌਲਿਕ ਪੌੜੀ, ਨੀਲਾ ਬੈਗ ਬਰਾਮਦ ਕੀਤਾ। ਜਿਸ ਤੋਂ ਹਥੌੜਾ, ਛੀਨੀ, ਪਲੇਅਰ, ਪੇਚ, ਕਰਾਂਦੀ ਸਮੇਤ ਹੋਰ ਸੰਦ ਬਰਾਮਦ ਕੀਤੇ ਗਏ। ਘਟਨਾ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਪਿਛਲੇ ਚਾਰ ਸਾਲਾਂ ਤੋਂ ਇਸੇ ਕੰਪਨੀ ਵਿੱਚ ਕੰਮ ਕਰ ਰਿਹਾ ਮੁਲਾਜ਼ਮ ਸੀ। ਉਸ ਨੇ ਇਸ ਘਟਨਾ ਨੂੰ ਆਪਣੀ ਇਕ ਮਹਿਲਾ ਦੋਸਤ ਨਾਲ ਮਿਲ ਕੇ ਅੰਜਾਮ ਦਿੱਤਾ ਸੀ। ਗਿਰਫ਼ਤਾਰ ਮੁਲਜ਼ਮਾਂ ਵਿੱਚ ਇੱਕ 18 ਸਾਲਾ ਨੌਜਵਾਨ ਲੜਕਾ ਵੀ ਸ਼ਾਮਲ ਹੈ। ਇਸ ਮਾਮਲੇ ‘ਚ ਪੁਲਸ ਨੇ ਮਾਸਟਰ ਮਾਈਂਡ ਮਨਜਿੰਦਰ ਸਿੰਘ ਮਨੀ ਵਾਸੀ ਪਿੰਡ ਅੱਬੂਵਾਲ ਅਤੇ ਸੀ.ਐੱਮ.ਐੱਸ ਕੰਪਨੀ ‘ਚ ਕੰਮ ਕਰਦੇ ਮਨਦੀਪ ਸਿੰਘ ਉਰਫ ਵਿੱਕੀ ਵਾਸੀ ਕੋਠੇ ਹਰੀ ਸਿੰਘ, ਪਿੰਡ ਜਗਰਾਉਂ, ਹਰਵਿੰਦਰ ਸਿੰਘ ਉਰਫ ਲੰਬੀ, ਪਿੰਡ ਕਾਉਂਕੇ ਕਲਾਂ ਨਿਵਾਸੀ ਪਰਮਜੀਤ ਸਿੰਘ ਪੰਮਾ ਨੂੰ ਗ੍ਰਿਫਤਾਰ ਕੀਤਾ ਹੈ। ਬਰਨਾਲਾ ਦੇ ਹਰਪ੍ਰੀਤ ਸਿੰਘ (18) ਸਮੇਤ ਜਗਰਾਉਂ ਦੇ ਕੋਠੇ ਹਰੀ ਸਿੰਘ ਵਾਸੀ ਨਰਿੰਦਰ ਸਿੰਘ ਉਰਫ਼ ਹੈਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਮਨਜਿੰਦਰ ਮਨੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ‘ਚੋਂ ਇਕ ਕਰੋੜ ਦੀ ਨਕਦੀ, ਮਨਦੀਪ ਸਿੰਘ ਉਰਫ਼ ਵਿੱਕੀ ਦੇ ਕਬਜ਼ੇ ‘ਚੋਂ ਪੰਜਾਹ ਲੱਖ ਦੀ ਨਕਦੀ, ਹਰਵਿੰਦਰ ਸਿੰਘ ਲੰਬੀ ਦੇ ਕਬਜ਼ੇ ‘ਚੋਂ 75 ਲੱਖ ਦੀ ਨਗਦੀ ਸਮੇਤ ਤੇਜ਼ਧਾਰ ਹਥਿਆਰ, ਪਰਮਨਜੀਤ ਸਿੰਘ ਉਰਫ਼ ਪੰਮਾ ਦੇ ਕਬਜ਼ੇ ‘ਚੋਂ 25 ਲੱਖ ਦੀ ਨਕਦੀ ਬਰਾਮਦ ਕੀਤੀ | .ਹਰਪ੍ਰੀਤ ਸਿੰਘ ਦੇ ਕਬਜ਼ੇ ‘ਚੋਂ 25 ਲੱਖ ਰੁਪਏ ਦੀ ਨਗਦੀ ਦੇ ਨਾਲ-ਨਾਲ ਕੋਚ ਦੇ ਘਰ ਨੇੜੇ ਖੜ੍ਹੀ ਕਰੂਜ਼ ਗੱਡੀ, ਜਿਸ ‘ਚ ਕਰੀਬ 2 ਕਰੋੜ 25 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਕੁੱਲ ਪੰਜ ਕਰੋੜ ਸੱਤ ਸੌ ਰੁਪਏ ਬਰਾਮਦ ਕੀਤੇ। ਦਸ ਦਈਏ ਕਿ ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ 10 ਵਿਚੋਂ 5 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ 10 ਜੂਨ ਨੂੰ ਲੁਧਿਆਣਾ ਵਿਖੇ ਕੈਸ਼ ਵੈਨ ਵਿਚੋਂ 8 ਕਰੋੜ 49 ਲੱਖ ਦੀ ਲੁੱਟ ਹੋਈ ਸੀ।