ਨਵੀਂ ਦਿੱਲੀ, 28 ਮਈ – ਸੁਪਰੀਮ ਕੋਰਟ ਨੇ ਕੋਵਿਡ-19 ਕਾਰਨ ਆਪਣਾ ਮਾਤਾ ਪਿਤਾ ਗੁਆ ਚੁੱਕੇ ਬੱਚਿਆ ਲਈ ਅਹਿਮ ਨਿਰਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਬਿਨ੍ਹਾਂ ਕਿਸੇ ਹੋਰ ਆਦੇਸ਼ ਦੀ ਉਡੀਕ ਕੀਤਿਆਂ ਕੋਵਿਡ-19 ਕਾਰਨ ਆਪਣਾ ਮਾਤਾ ਪਿਤਾ ਨੂੰ ਗੁਆ ਚੁੱਕੇ ਬੱਚਿਆ ਦੀਆਂ ਮੁੱਢਲੀਆਂ ਜ਼ਰੂਰਤਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ।