ਕੇਦਾਰਨਾਥ ਮੰਦਿਰ ’ਚ ਮੋਬਾਈਲ ਲਿਜਾਣ,ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ’ਤੇ ਲੱਗੀ ਪਾਬੰਦੀ

ਹਾਲ ਹੀ ਵਿੱਚ ਕਈ ਵਿਵਾਦਿਤ ਵੀਡੀਓਜ਼ ਕਾਰਨ ਸੁਰਖੀਆਂ ਵਿੱਚ ਰਹੇ ਕੇਦਾਰਨਾਥ ਮੰਦਿਰ ਵਿੱਚ ਮੋਬਾਇਲ ਫੋਨ ਨਾਲ ਦਾਖਲ ਹੋਣ, ਫੋਟੋਆਂ ਖਿੱਚਣ ਅਤੇ ਵੀਡੀਓ ਬਣਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਮੰਦਿਰ ਦੇ ਪ੍ਰਬੰਧਾਂ ਲਈ ਜ਼ਿੰਮੇਵਾਰ ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਿਰ ਕਮੇਟੀ ਨੇ ਇਸ ਸਬੰਧ ਵਿੱਚ ਮੰਦਿਰ ਪਰਿਸਰ ਵਿੱਚ ਵੱਖ-ਵੱਖ ਥਾਵਾਂ ‘ਤੇ ਬੋਰਡ ਲਗਾ ਦਿੱਤੇ ਹਨ । ਇਨ੍ਹਾਂ ਬੋਰਡਾਂ ਵਿੱਚ ਕਿਹਾ ਗਿਆ ਹੈ ਕਿ ਮੋਬਾਇਲ ਫੋਨ ਲੈ ਕੇ ਮੰਦਿਰ ਦੇ ਅੰਦਰ ਦਾਖ਼ਲ ਨਾ ਹੋਵੋ, ਮੰਦਿਰ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫ਼ੀ ਦੀ ਪੂਰੀ ਤਰ੍ਹਾਂ ਮਨਾਹੀ ਹੈ ਤੇ ਤੁਸੀਂ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਵਿੱਚ ਹਨ। ਕੁਝ ਹੋਰ ਬੋਰਡਾਂ ਵਿੱਚ ਮੰਦਿਰ ਅਤੇ ਮੰਦਿਰ ਦੇ ਪਰਿਸਰ ਵਿੱਚ ਮਾਮੂਲੀ ਕੱਪੜੇ ਪਾਉਣ ਲਈ ਕਿਹਾ ਗਿਆ ਹੈ, ਜਦੋਂ ਕਿ ਇੱਕ ਹੋਰ ਬੋਰਡ ਵਿੱਚ ਕਿਹਾ ਗਿਆ ਹੈ ਕਿ ਮੰਦਿਰ ਦੇ ਪਰਿਸਰ ਵਿੱਚ ਟੈਂਟ ਲਾਉਣਾ ਸਜ਼ਾਯੋਗ ਅਪਰਾਧ ਹੈ । ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੇ ਗਏ ਇਨ੍ਹਾਂ ਬੋਰਡਾਂ ‘ਤੇ ਲਿਖਿਆ ਹੈ ਕਿ ਅਜਿਹਾ ਕਰਦੇ ਹੋਏ ਫੜੇ ਜਾਣ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਗੜ੍ਹਵਾਲ ਹਿਮਾਲਿਆ ਵਿੱਚ ਸਥਿਤ ਕੇਦਾਰਨਾਥ ਮੰਦਿਰ ਵਿੱਚ ਬਣਾਈਆਂ ਗਈਆਂ ਅਜਿਹੀਆਂ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਗਲਤ ਕਰਾਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਇੱਕ ਵੀਡੀਓ ਵਿੱਚ ਜਿੱਥੇ ਮੰਦਿਰ ਦੇ ਪਰਿਸਰ ਵਿੱਚ ਪੁਰਸ਼ ਦੋਸਤ ਨੂੰ ਮਹਿਲਾ ਨਾਟਕੀ ਢੰਗ ਨਾਲ ਗੋਡਿਆਂ ਦੇ ਭਰ ਬੈਠ ਕੇ ਪ੍ਰਪੋਜ਼ ਕਰਦੀ ਦਿਖਾਈ ਦਿੱਤੀ ਸੀ , ਉੱਥੇ ਹੀ ਇੱਕ ਹੋਰ ਵੀਡੀਓ ਵਿੱਚ ਇੱਕ ਔਰਤ ਮੰਦਿਰ ਦੇ ਅੰਦਰ ਨੋਟ ਉਡਾਉਂਦੀ ਦਿਖਾਈ ਦਿੱਤੀ ਸੀ । ਇਸ ਤੋਂ ਇਲਾਵਾ ਵੀ ਕਈ ਲੋਕਾਂ ਨੂੰ ਕੇਦਾਰਨਾਥ ਮੰਦਿਰ ਵਿੱਚ ਕਈ ਲੋਕ ਰੀਲਾਂ ਬਣਾਉਂਦੇ ਵੀ ਨਜ਼ਰ ਆਏ । ਇਸ ਸਬੰਧੀ ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਿਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੈ ਨੇ ਕਿਹਾ ਕਿ ਕਿਸੇ ਧਾਰਮਿਕ ਸਥਾਨ ਦੀ ਸ਼ਾਨ, ਮਾਨਤਾਵਾਂ ਅਤੇ ਪਰੰਪਰਾਵਾਂ ਹੁੰਦੀਆਂ ਹਨ ਅਤੇ ਸ਼ਰਧਾਲੂਆਂ ਨੂੰ ਉਸ ਅਨੁਸਾਰ ਵਿਹਾਰ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *