ਗੁਰਾਇਆਂ ਨੈਸ਼ਨਲ ਹਾਈਵੇ ਤੇ ਸਥਿਤ ਹਨੂਮਤ ਸਕੂਲ ਦੇ ਨਜਦੀਕ ਹੋਏ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਜਦ ਕਿ ਉਸ ਦਾ ਦੂਸਰਾ ਸਾਥੀ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸਤਰੋਹਨ ਪੱੁਤਰ ਖੁਸ਼ਿਹਾਲ ਵਾਸੀ ਰਾਜਗੁਰੂ ਨਗਰ ਲੁਧਿਆਣਾ ਨੇ ਦੱਸਿਆ ਕਿ ਉਹ ਟਾਇਲ ਮਿਸਤਰੀ ਹਨ ਜੋ ਕਿ ਆਪਣੇ ਮੋਟਰਸਾਈਕਲ ਤੇ ਆਪਣੇ ਸਾਥੀ ਮਿਸਤਰੀ ਬਿਕੁਲ ਕੁਮਾਰ ਵਾਸੀ ਬਿਹਾਰ ਹਾਲ ਵਾਸੀ ਲੁਧਿਆਣਾ ਨਾਲ ਫਗਵਾੜਾ ਜਾ ਰਹੇ ਸਨ ਤੇ ਜਦੋ ਉਹ ਗੁਰਾਇਆਂ ਪਹੁੰਚੇ ਤਾਂ ਪਿੱਛੋ ਆ ਰਹੀ ਤੇਜ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਤੇ ਉਸ ਦਾ ਸਾਥੀ ਡਿਗ ਪਏ ਤੇ ਪਿੱਛੋ ਹੋਰ ਆ ਰਹੇ ਵਾਹਨ ਨੇ ਵਿਪੁਲ ਨੂੰ ਦਰੜ ਦਿੱਤਾ। ਜਿਸ ਨਾਲ ਉਸ ਦੀ ਮੌਕੇ ਤੇ ਜਾਨ ਚਲੀ ਗਈ।ਇਸ ਹਾਦਸੇ ਦੀ ਸੂਚਨਾਂ ਮਿਲਦੇ ਸਾਰ ਹੀ ਥਾਣਾ ਗੁਰਾਇਆਂ ਦੇ ਏ.ਐੱਸ.ਆਈ ਬਾਵਾ ਸਿੰਘ ਨੇ ਪੁਲਿਸ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਤੇ ਮ੍ਰਿਤਕ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੋਰ ਵਿਖੇ ਭੇਜ ਦਿੱਤਾ। ਉਨਾਂ ਕਿਹਾ ਕਿ ਜਖਮੀ ਵਿਅਕਤੀ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।