ਪੰਜਾਬ ਵਿੱਚ ਮੀਂਹ ਅਤੇ ਪਹਾੜੀ ਇਲਾਕਿਆਂ ਵਿੱਚੋਂ ਆ ਰਹੇ ਪਾਣੀ ਕਾਰਨ ਵੱਡੇ ਪੱਧਰ ‘ਤੇ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਕਈ ਥਾਵਾਂ ‘ਤੇ ਚੋਆਂ ਤੇ ਦਰਿਆ ਊਫਾਨ ‘ਤੇ ਹਨ। ਇਸ ਵਿਚਾਲੇ ਪੌਂਗ ਡੈਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਫਿਰ ਪੌਂਗ ਡੈਮ ਵਿੱਚੋਂ 32 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ। ਜਿਸ ਨੂੰ ਲੈ ਕੇ ਨੇੜਲੇ ਇਲਾਕਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਵੀ ਪੌਂਗ ਡੈਮ ਵਿੱਚੋਂ 22 ਹਜ਼ਾਰ 300 ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਸ ਸਬੰਧੀ BBMB ਨੇ ਕਿਹਾ ਕਿ ਬੀਤੇ ਦਿਨ ਛੱਡੇ ਗਏ 22 ਹਜ਼ਾਰ ਕਿਊਸਿਕ ਪਾਣੀ ਦੇ ਬਾਵਜੂਦ ਡੈਮ ਦੇ ਪਾਣੀ ਦਾ ਪੱਧਰ 1370 ਤੋਂ ਵੱਧ ਕੇ 1375 ਹੋ ਗਿਆ ਹੈ, ਜਿਸ ਕਾਰਨ ਅੱਜ ਵੀ ਪਾਣੀ ਛੱਡਿਆ ਜਾ ਰਿਹਾ ਹੈ।