ਫਿਲੌਰ: ਪਿੰਡ ਛੋਟੀ ਪਾਲ ਨੌ ਵਿਚ ਇਕ ਪੰਚ ਨੇ ਇਕ ਨਾਬਾਲਗ ਮਜ਼ਦੂਰ ਦੀ ਕੁੱਟਮਾਰ ਕਰਕੇ ਉਸ ਦੀਆਂ ਲੱਤਾਂ ਬੰਨ੍ਹ ਕੇ ਉਲਟਾ ਲਟਕਾ ਦਿਤਾ। ਮਜ਼ਦੂਰ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹ ਬਿਹਾਰ ਦੇ ਉਸ ਪਿੰਡ ਦਾ ਰਹਿਣ ਵਾਲਾ ਸੀ, ਜਿਥੇ ਇਕ ਵਿਅਕਤੀ ਪੰਚ ਤੋਂ 35 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਿਆ ਸੀ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਪੰਚ ਮਨਵੀਰ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸ ਦੇ ਦੋ ਸਾਥੀਆਂ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦਰਅਸਲ ਪੰਚ ਮਨਵੀਰ ਸਿੰਘ ਨੇ ਜ਼ਿਲ੍ਹਾ ਪੂਰਨੀਆ (ਬਿਹਾਰ) ਦੇ ਰਹਿਣ ਵਾਲੇ ਮਜ਼ਦੂਰ ਅਮਰਜੀਤ ਨੂੰ 35 ਹਜ਼ਾਰ ਰੁਪਏ ਦਿਤੇ ਸਨ। ਅਮਰਜੀਤ ਭੱਜ ਗਿਆ। ਮਨਵੀਰ ਨੇ ਅਮਰਜੀਤ ਦੇ ਸਾਈਕਲ ‘ਤੇ ਜਾਣ ਦੀ ਫੁਟੇਜ ਵਾਇਰਲ ਕਰ ਦਿੱਤੀ ਤਾਂ ਜੋ ਅਮਰਜੀਤ ਬਾਰੇ ਜਾਣਕਾਰੀ ਮਿਲ ਸਕੇ। ਸ਼ਨੀਵਾਰ ਨੂੰ ਮਨਵੀਰ ਨੂੰ ਪਤਾ ਲੱਗਾ ਕਿ ਪੈਸੇ ਲੈ ਕੇ ਭੱਜਿਆ ਅਮਰਜੀਤ ਦੇ ਪਿੰਡ ਪੂਰਨੀਆ ਦਾ ਮਿਥਲੇਸ਼ (17) ਪਿੰਡ ‘ਚ ਹੀ ਰਹਿ ਰਿਹਾ ਹੈ, ਇਸ ਲਈ ਉਸ ਨੇ ਉਸ ਨੂੰ ਫੜ੍ਹ ਲਿਆ ਤੇ ਉਸ ਨੂੰ ਦਰਖਤ ‘ਤੇ ਪੁੱਠਾ ਬੰਨ੍ਹ ਕੇ ਕੁੱਟਿਆ। ਪੁਲਿਸ ਨੇ ਮਨਵੀਰ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਸਾਥੀ ਫਰਾਰ ਹੈ।