ਲੁਧਿਆਣਾ ਦੇ ਨਿੱਜੀ ਰੈਸਟੋਰੈਂਟ ‘ਚ ਨੌਜੁਆਨ ਦੀ ਮੌਤ, ਮਹੀਨੇ ਬਾਅਦ ਜਾਣਾ ਸੀ ਅਮਰੀਕਾ

ਲੁਧਿਆਣਾ ਦੇ ਇੱਕ ਨਿੱਜੀ ਰੈਸਟੋਰੈਂਟ ਵਿਚ ਨੌਜੁਆਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨੌਜੁਆਨ ਹੈੱਡ ਸ਼ੈਫ ਵਜੋਂ ਕੰਮ ਕਰਦਾ ਸੀ ਤੇ ਇੱਕ ਮਹੀਨੇ ਬਾਅਦ ਉਸ ਨੇ ਅਮਰੀਕਾ ਜਾਣਾ ਸੀ ਪਰ ਇਸ ਦਰਮਿਆਨ ਉਸ ਦੀ ਮੌਤ ਹੋ ਗਈ। ਲੁਧਿਆਣਾ ਦੀ ਸਾਊਥ ਸਿਟੀ ਰੋਡ ਉਤੇ ਸਥਿਤ ਇੱਕ ਨਿੱਜੀ ਰੈਸਟੋਰੈਂਟ ਵਿਚ ਸ਼ੱਕੀ ਹਾਲਾਤ ਵਿਚ ਨੌਜੁਆਨ ਦੀ ਮੌਤ ਹੋ ਗਈ। ਨੌਜੁਆਨ ਦੀ ਪਛਾਣ ਮਨੀਸ਼ ਰਾਵਤ (ਉਮਰ 23 ਸਾਲ) ਵਜੋਂ ਹਈ। ਰੈਸਟੋਰੈਂਟ ਮਾਲਕ ਨੇ ਨੌਜੁਆਨ ਦੀ ਮੌਤ ਦੀ ਵਜ੍ਹਾ ਕਰੰਟ ਲੱਗਣ ਕਾਰਨ ਦੱਸੀ ਹੈ। ਜਦੋਂ ਕੇ ਪ੍ਰਵਾਰ ਨੇ ਰੈਸਟੋਰੈਂਟ ਮਾਲਕ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਮਨੀਸ਼ ਸਾਊਥ ਸਿਟੀ ਸਥਿਤ ਇੱਕ ਹੋਟਲ ’ਚ ਕੰਮ ਕਰ ਰਿਹਾ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਮਨੀਸ਼ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਹੋਟਲ ਵਾਲਿਆਂ ਦਾ ਕਹਿਣਾ ਹੈ ਕਿ ਮਨੀਸ਼ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਪਰ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੀ ਮੌਤ ਕਰੰਟ ਨਾਲ ਨਹੀਂ ਸਗੋਂ ਕਿਸੇ ਹੋਰ ਕਾਰਨ ਹੋਈ ਹੈ। ਪ੍ਰਵਾਰ ਵਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਆ ਕੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਤੇ ਇਨਸਾਫ਼ ਦੀ ਮੰਗ ਕੀਤੀ। ਮ੍ਰਿਤਕ ਦੀ ਭੈਣ ਮੁਤਾਬਕ ਮਨੀਸ਼ ਨੇ ਇੱਕ ਮਹੀਨੇ ਬਾਅਦ ਅਮਰੀਕਾ ਜਾਣਾ ਸੀ। 20 ਜੁਲਾਈ ਨੂੰ ਉਸ ਨੇ ਰੈਸਟੋਰੈਂਟ ਵਿਚੋਂ ਅਸਤੀਫ਼ਾ ਦੇਣਾ ਸੀ ਪਰ 26 ਜੁਲਾਈ ਤੱਕ ਉਸ ਨੂੰ ਨੌਕਰੀ ਕਰਨ ਲਈ ਕਿਹਾ ਗਿਆ। ਬੀਤੇ ਦਿਨ (21 ਜੁਲਾਈ)ਅਚਾਨਕ ਜਦੋਂ ਉਹ ਰੈਸਟੋਰੈਂਟ ਵਿਚ ਗਿਆ ਤਾਂ ਉਸ ਦੀ ਮੌਤ ਹੋ ਗਈ। ਪ੍ਰਵਾਰ ਨੇ ਇਲਜ਼ਾਮ ਲਗਾਏ ਅਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ। ਦੂਜੇ ਪਾਸੇ ਸਰਾਭਾ ਨਗਰ ਪੁਲਿਸ ਸਟੇਸ਼ਨ ਦੇ ਇੰਚਾਰਜ ਨੇ ਕਿਹਾ ਕਿ ਰੈਸਟੋਰੈਂਟ ਮਾਲਕ ਵਿਰੁਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਸਾਹਮਣੇ ਨਹੀਂ ਆਈ ਹੈ ਪਰ ਮਾਮਲੇ ਦੀ ਜਾਂਚ ਕਰ ਜਾਰੀ ਹੈ।

Leave a Reply

Your email address will not be published. Required fields are marked *