ਜਲੰਧਰ ਦੇ ਲਿੱਡਾ ‘ਚ ਫਲਾਈਓਵਰ ਦੇ ਹੇਠਾਂ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਫਲਾਈਓਵਰ ਬ੍ਰਿਜ ਦੇ ਹੇਠਾਂ ਦੋ ਗੁੱਟਾਂ ਵਿਚਕਾਰ ਜ਼ਬਰਦਸਤ ਲੜਾਈ ਹੋਈ। ਇਸ ਲੜਾਈ ਵਿਚ ਡੰਡੇ ਅਤੇ ਰਾਡਾਂ ਨਾਲ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਇਕ ਨੌਜਵਾਨ ਨੂੰ ਸ਼ਰੇਆਮ ਵਿਰੋਧੀ ਧਿਰ ‘ਤੇ ਪਿਸਤੌਲ ਤਾਣ ਕੇ ਫਾਇਰਿੰਗ ਕਰਦੇ ਦੇਖਿਆ ਗਿਆ। ਵੀਡੀਓ ਵਿਚ ਜਿਥੇ ਇਕ ਨੌਜਵਾਨ ਪਿਸਤੌਲ ਕੱਢ ਕੇ ਗੋਲੀਆਂ ਚਲਾ ਰਿਹਾ ਹੈ, ਉੱਥੇ ਹੀ ਦੂਜੇ ਪਾਸਿਓਂ ਕੁਝ ਨੌਜਵਾਨ ਹੱਥਾਂ ਵਿੱਚ ਡੰਡੇ ਲੈ ਕੇ ਗਾਲ੍ਹਾਂ ਕੱਢਦੇ ਹੋਏ ਉਸ ਦੇ ਪਿੱਛੇ ਭੱਜ ਰਹੇ ਹਨ। ਹਾਲਾਂਕਿ ਗੋਲੀਬਾਰੀ ਦੀ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।