ਚੰਡੀਗੜ੍ਹ: ਰੱਖੜੀ ਦੇ ਤਿਉਹਾਰ ਮੌਕੇ ਪੰਜਾਬ ਸਰਕਾਰ ਨੇ ਸਕੂਲਾਂ ਅਤੇ ਦਫ਼ਤਰਾਂ ਦੇ ਸਮੇਂ ‘ਚ ਬਦਲਾਅ ਕੀਤਾ ਹੈ। ਇਸ ਦੌਰਾਨ ਭਲਕੇ 30 ਅਗਸਤ ਨੂੰ ਸਕੂਲ ਅਤੇ ਦਫ਼ਤਰ 2 ਘੰਟੇ ਦੇਰੀ ਨਾਲ ਖੁੱਲ੍ਹਣਗੇ। ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਰੱਖੜੀ ਵਾਲੇ ਦਿਨ ਸਰਕਾਰੀ ਦਫ਼ਤਰਾਂ ਦਾ ਸਮਾਂ 9 ਵਜੇ ਦੀ ਬਜਾਏ ਸਵੇਰੇ 11 ਵਜੇ ਕੀਤਾ ਗਿਆ ਹੈ। ਇਸੇ ਤਰ੍ਹਾਂ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਦੀ ਬਜਾਏ ਸਵੇਰੇ 10 ਵਜੇ ਕੀਤਾ ਗਿਆ ਹੈ। ਇਸ ਦੌਰਾਨ ਛੁੱਟੀ ਦਾ ਸਮਾਂ ਪਹਿਲਾਂ ਵਾਲਾ ਹੀ ਹੋਵੇਗਾ। ਉਧਰ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੱਖੜ ਪੁੰਨਿਆ ਦੇ ਮੇਲੇ ਸਬੰਧੀ ਬਾਬਾ ਬਕਾਲਾ ਕਸਬੇ ਵਿਚ ਪੈਂਦੇ ਬਲਾਕ ਰਈਆ-1 ਅਤੇ ਰਈਆ-2 ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ 30 ਅਗਸਤ ਤੋਂ ਇਕ ਸਤੰਬਰ ਤਕ ਛੁੱਟੀਆਂ ਦਾ ਐਲਾਨ ਕਰ ਦਿਤਾ ਗਿਆ ਹੈ।