ਗੋਲੀ ਦੀ ਅਵਾਜ਼ ਨਾਲ ਦਹਿਲਿਆ ਫਗਵਾੜਾ, ਇੱਕ ਦਾ ਕਤਲ ਕਰ ਦੋਸ਼ੀ ਫਰਾਰ
ਅੱਜ ਕੁੱਝ ਸਮਾਂ ਪਹਿਲਾਂ ਫਗਵਾੜਾ ਵਿਚ ਪੰਕਜ ਦੁੱਗਲ ਪੁੱਤਰ ਸੁਰਿੰਦਰਪਾਲ ਦੁੱਗਲ ਵਾਸੀ ਗਲੀ ਨੰਬਰ 6 ਨਿਊ ਮਨਸਾ ਦੇਵੀ ਨਗਰ ਥਾਣਾ ਸਤਨਾਮਪੁਰਾ ਫਗਵਾੜਾ ਨੂੰ ਘਰ ਦੇ ਬਾਹਰ ਕੋਈ ਨਾਮਲੂਮ ਵਿਅਕਤੀ ਗੋਲੀ ਮਾਰ ਗਿਆ,ਜਿਸ ਨਾਲ ਪੰਕਜ ਦੁੱਗਲ ਦੀ ਮੌਤ ਹੋ ਗਈ ਹੈ,ਜਿਸ ਦੀ ਡੈਡ ਬੌਡੀ ਸਿਵਲ ਹਸਪਤਾਲ ਫਗਵਾੜਾ ਲਿਆਂਦੀ ਗਈ ਹੈ।ਪੰਕਜ ਦੁੱਗਲ ਆਪਣਾ ਗੋਲੀਆਂ ਟੌਫੀਆਂ ਤੇ ਧੂਫ ਵੇਚਣ ਦਾ ਕੰਮ ਹਿਮਾਚਲ ਵਿਖੇ ਕਰਦਾ ਸੀ। ਮੋਕੇ ਤੇ ਐਸ ਪੀ ਫਗਵਾੜਾ ਅਤੇ ਹੋਰ ਪੁਲਿਸ ਆਫਿਸਰ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹੈ cctv ਚੈੱਕ ਕੀਤੇ ਜਾ ਰਹੇ ਹਨ ਇਥੋਂ ਦੇ ਸਤਨਾਮਪੁਰਾ ਇਲਾਕੇ ’ਚ ਪੈਂਦੇ ਮੁਹੱਲਾ ਮਨਸਾ ਦੇਵੀ ਨਗਰ ਵਿਖੇ ਅੱਜ ਦੇਰ ਇੱਕ ਹਮਲਾਵਾਰ ਨੇ ਘਰ ਦਾ ਕੁੰਡਾ ਖਡ਼ਕਾ ਕੇ ਘਰ ਦੇ ਮਾਲਕ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਵਿਅਕਤੀ ਦੀ ਪਛਾਣ ਪੰਕਜ ਦੁੱਗਲ (40) ਪੁੱਤਰ ਲੇਟ ਸੁਰਿੰਦਰ ਦੁੱਗਲ ਵਾਸੀ ਨਿਊ ਮਨਸਾ ਦੇਵੀ ਨਗਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੰਕਜ ਦੁੱਗਲ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਹਿਮਾਚਲ ਖੇਤਰ ’ਚ ਧੂਫ਼ਾ, ਸਿਗਰੇਟਾ ਤੇ ਹੋਰ ਜ਼ਰੂਰੀ ਚੀਜ਼ਾ ਦੀ ਸਪਲਾਈ ਦਾ ਕੰਮ ਕਰਦਾ ਸੀ। ਪੰਕਜ ਅੱਜ ਕਈ ਦਿਨਾਂ ਬਾਅਦ ਸ਼ਾਮ ਕਰੀਬ 4.15 ਵਜੇ ਆਪਣੇ ਘਰ ਪੁੱਜਿਆ ਤੇ ਦੇਰ ਰਾਤ ਕਰੀਬ 9.15 ਵਜੇ ਇੱਕ ਵਿਅਕਤੀ ਨੇ ਆ ਕੇ ਘਰ ਦੀ ਘੰਟੀ ਵਜਾਈ ਤਾਂ ਉਸਦਾ ਪੁੱਤਰ ਸਾਗਰ ਬਾਹਰ ਆਇਆ ਤਾਂ ਕਾਤਲ ਨੇ ਉਸਨੂੰ ਆਪਣੇ ਪਿਤਾ ਨੂੰ ਬੁਲਾਉਣ ਲਈ ਕਿਹਾ ਤੇ ਜਦੋਂ ਸਾਗਰ ਨੇ ਆਪਣੇ ਪਿਤਾ ਨੂੰ ਬੁਲਾਇਆ ਤੇ ਘਰ ਦੇ ਅੰਦਰ ਜਾਲੀ ਵਾਲੇ ਦਰਵਾਜੇ ’ਚੋਂ ਪੰਕਜ ਬਾਹਰ ਨਿਕਲਿਆ ਤਾਂ ਉਸਨੇ ਗੋਲੀਆਂ ਚੱਲਾ ਦਿੱਤੀਆਂ ਜਿਸ ਦੌਰਾਨ ਕੁਲ ਤਿੰਨ ਗੋਲੀਆਂ ਚੱਲੀਆਂ ਜਿਸ ’ਚ ਇੱਕ ਗੋਲੀ ਪੰਕਜ ਦੇ ਢਿੱਡ ਤੇ ਇੱਕ ਛਾਤੀ ’ਚ ਵੱਜੀ ਜਦਕਿ ਇੱਕ ਗੋਲੀ ਖਾਲੀ ਗਈ। ਜਿਸ ਨਾਲ ਉਹ ਬੁਰੀ ਤਰ੍ਹਾਂ ਲਹੂ ਲੁਹਾਨ ਹੋ ਗਿਆ ਤੇ ਕਾਤਲ ਜੋ ਕਿ ਉੱਥੋਂ ਗਲੀ ਦੇ ਬਾਹਰ ਤੱਕ ਪੈਦਲ ਹੀ ਨਿਕਲ ਗਿਆ। ਮੌਕੇ ’ਤੇ ਰੌਲਾ ਪੈਂਦੇ ਸਾਰ ਪਰਿਵਾਰਿਕ ਮੈਂਬਰਾ ਤੇ ਮੁਹੱਲਾ ਵਾਸੀਆਂ ਨੇ ਉਸਨੂੰ ਸਿਵਲ ਹਸਪਤਾਲ ਫਗਵਾਡ਼ਾ ਵਿਖੇ ਪਹੁੰਚਾਇਆ ਜਿਥੇ ਡਾਕਟਰਾ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਸਾਰ ਐਸ.ਪੀ. ਗੁਰਪ੍ਰੀਤ ਸਿੰਘ, ਡੀ.ਐਸ.ਪੀ. ਜਸਪ੍ਰੀਤ ਸਿੰਘ, ਐਸ.ਐਚ.ਓ ਸਤਨਾਮਪੁਰਾ ਸੁਰਜੀਤ ਸਿੰਘ ਪੱਡਾ, ਟ੍ਰੈਫ਼ਿਕ ਇੰਚਾਰਜ ਅਮਨ ਕੁਮਾਰ ਸਮੇਤ ਵੱਡੀ ਗਿਣਤੀ ’ਚ ਪੁਲੀਸ ਫ਼ੋਰਸ ਮੌਕੇ ’ਤੇ ਪੁੱਜੀ ਤੇ ਘਟਨਾ ਸਥਾਨ ਦਾ ਜਾਇਜਾ ਲਿਆ। ਮੌਕੇ ’ਤੇ ਪੁਲਿਸ ਵਲੋਂ ਆਲੇ ਦੁਆਲੇ ਦੇ ਕੈਮਰਿਆਂ ਦੀ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ਤੇ ਖਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਆਲੇ ਦੁਆਲੇ ਗੁਆਂਢੀਆਂ ਦੇ ਘਰਾ ’ਚ ਵੀ ਚੈਕਿੰਗ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਇਸ ਘਟਨਾ ਦੇ ਵਾਪਰਨ ਨਾਲ ਪੂਰੇ ਸ਼ਹਿਰ ’ਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਤੇ ਲੋਕਾਂ ’ਚ ਕਾਫ਼ੀ ਸਹਿਮ ਪਾਇਆ ਜਾ ਰਿਹਾ ਹੈ ਕਿ ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ। ਪਰਿਵਾਰ ਲਈ ਕੁੱਝ ਹੀ ਮਿੰਟਾਂ ’ਚ ਬਦਲੇ ਹਾਲਾਤ: ਮ੍ਰਿਤਕ ਜਿਸ ਦੇ ਕੁੱਲ ਤਿੰਨ ਲਡ਼ਕੇ ਹਨ ਜਿਨ੍ਹਾਂ ’ਚੋਂ ਇੱਕ ਲਡ਼ਕਾ ਕਾਰੋਬਾਰ ’ਚ ਹੱਥ ਵਟਾਉਂਦਾ ਸੀ ਤੇ ਦੋ ਅਜੇ ਛੋਟੇ ਹਨ। ਅੱਜ ਸ਼ਾਮ ਪੰਕਜ ਕਈ ਦਿਨਾਂ ਬਾਅਦ ਘਰ ਆਇਆ ਸੀ ਤੇ ਪਰਿਵਾਰਿਕ ਮੈਂਬਰਾ ’ਚ ਵੀ ਉਸ ਦੇ ਆਉਣ ਦਾ ਕਾਫ਼ੀ ਚਾਅ ਸੀ ਤੇ ਇੱਕ ਦਮ ਘਟਨਾ ਵਾਪਰਨ ਨਾਲ ਪਰਿਵਾਰ ਦੇ ਹਾਲਾਤ ਹੀ ਬਦਲ ਗਏ ਉੱਧਰ ਪਰਿਵਾਰ ਦਾ ਰੌ-ਰੌ ਕੇ ਬੁਰਾ ਹਾਲ ਹੈ। ਇਸ ਸਬੰਧੀ ਜਦੋਂ ਐਸ.ਐਚ.ਓ ਸਤਨਾਮਪੁਰਾ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ’ਚ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਫ਼ਿਲਹਾਲ ਕਾਤਲ ਕਿਸ ਪਾਸਿਓ ਆਇਆ ਤੇ ਕਿਵੇਂ ਆਇਆ ਇਸ ਬਾਰੇ ਕੁੱਝ ਵੀ ਸਾਫ਼ ਨਹੀਂ ਹੋ ਰਿਹਾ ਤੇ ਪੁਲਿਸ ਆਲੇ ਦੁਆਲੇ ਲੱਗੇ ਕੈਮਰਿਆਂ ਨੂੰ ਵੀ ਘੰਗਾਲ ਰਹੀ ਹੈ।