ਪੰਜਾਬ ਵਿਚ ਦਿਨੋ ਦਿਨ ਹਾਲਾਤ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹੀ ਹੀ ਮੰਦਭਾਗੀ ਖਬਰ ਕਰਤਾਰਪੁਰ ਤੋਂ ਆਈ ਹੈ। ਇਥੇ ਅੱਜ ਦਿਨ ਦਿਹਾੜੇ ਸ਼ਹਿਰ ਦੀ ਸੰਘਣੀ ਅਬਾਦੀ ਆਰੀਆ ਨਗਰ ਵਿਚ ਗੁਰਮੀਤ ਰਾਮ ਦੇ ਘਰ ਬਾਅਦ ਦੁਪਿਹਰ ਕੁਝ ਅਣਪਛਾਤੇ ਲੋਕਾਂ ਵਲੋਂ ਘਰ ਅੰਦਰ ਮੌਜੂਦ 65 ਸਾਲਾ ਔਰਤ ਦਾ ਤੇਜ਼ ਹਥਿਆਰ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ ਜਦ ਘਰ ਵਿਚ ਹੀ ਮੌਜੂਦ ਲੜਕੀ ਮੀਨਾ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਸੁਰਿੰਦਰ ਕੌਰ ਉਮਰ ਵਜੋਂ ਹੋਈ ਹੈ। ਮੌਕੇ ’ਤੇ ਪੁਲਿਸ ਅਧਿਕਾਰੀ ਤੇ ਫਿੰਗਰ ਪ੍ਰਿੰਟ ਮਾਹਿਰ ਪੁੱਜ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ ।