ਸਿਵਲ ਹਸਪਤਾਲ ਫਿਲੌਰ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ

ਫਿਲੌਰ, ( ਸੁਸ਼ੀਲ ਅਹੁਜਾ ) ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਵਸ ਦੇ ਮੌਕੇ ਤੇ ਅੱਜ ਵਿਸ਼ੇਸ਼ ਖੂਨਦਾਨ ਕੈਪ ਦਾ ਆਯੋਜਨ ਸਿਵਲ ਹਸਪਤਾਲ ਫਿਲੌਰ ਵਿਖੇ ਕੀਤਾ ਗਿਆ ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਫਿਲੌਰ ਦੇ ਇਨਚਾਰਜ ਪ੍ਰਿਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਕੀਤਾ ਗਿਆ। ਉਨ੍ਹਾਂ ਦੇ ਸਿਵਲ ਹਸਪਤਾਲ ਫਿਲੌਰ ਪੁੱਜਣ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਰੋਹਿਨੀ ਗੋਇਲ ਤੇ ਉਨ੍ਹਾਂ ਦੀ ਟੀਮ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸਬੋਦਨ ਕਰਦੇ ਹੋਏ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਤੇ ਖੂਨਦਾਨ ਕਰਕੇ ਵੱਧ ਤੋ ਵੱਧ ਮਨੁੱਖਤਾ ਦੀ ਸੇਵਾ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਦਾਨ ਹੈ ਇਸ ਗੱਲ ਦੀ ਅਹਮਿਅਤ ਨੂੰ ਹੋਰ ਮਜਬੂਤ ਕਰਨ ਅਤੇ ਲੋੜਮੰਦ ਮਰੀਜਾਂ ਦੀ ਮਦਦ ਕਰਨ ਦੇ ਮਕਸਦ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਉਨ੍ਹਾਂ ਖੂਨਦਾਨ ਕਰਨ ਵਾਲੇ ਵਿਅਕਤੀਆ ਦਾ ਧੰਨਵਾਦ ਕੀਤਾ। ਸੀਨੀਅਰ ਮੈਡੀਕਲ ਡਾ ਰੋਹਿਨੀ ਗੋਇਲ ਨੇ ਦੱਸਿਆ ਇਸ ਕੈਪ ਵਿੱਚ ਇਕ ਵਿਸ਼ੇਸ਼ ਟੀਮ ਸਹਿਯੋਗ ਕਰਨ ਲਈ ਸਿਵਲ ਹਸਪਤਾਲ ਜਲੰਧਰ ਤੋਂ ਆਈ ਹੋਈ ਹੈ।‌ ਖੂਨਦਾਨ ਕਰਨ ਵਾਲੇ ਵਿਅਕਤੀਆ ਨੂੰ ਸਰਕਾਰ ਵੱਲੋਂ ਵਿਸ਼ੇਸ਼ ਪ੍ਰਮਾਣ ਪੱਤਰ ਦਿੱਤੇ ਜਾ ਰਹੇ ਹਨ ਤਾ ਜੋ ਹੋਰ ਲੋਕਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਰਭਵਤੀ ਔਰਤਾਂ ਅਤੇ ਇਮਰਜੈਂਸੀ ਕੇਸਾਂ ਵਿੱਚ ਬਿਨਾ ਕਿਸੇ ਡੋਨਰ ਦੇ ਸਰਕਾਰੀ ਬਲੱਡ ਬੈਂਕਾਂ ਤੋਂ ਖੂਨ ਉਪਲਬਧ ਕਰਵਾਇਆ ਜਾਂਦਾ ਹੈ।ਇਸ ਲਈ ਆਮ ਲੋਕ ਜਿੰਨਾਂ ਵੱਧ ਤੋਂ ਵੱਧ ਖੂਨਦਾਨ ਕਰਨਗੇ, ਸਰਕਾਰੀ ਹਸਪਤਾਲਾਂ ਦੇ ਲਈ ਲੋੜਮੰਦ ਮਰੀਜਾਂ ਨੂੰ ਖੂਨ ਉਪਲਬਧ ਕਰਵਾਉਣਾ ਉੰਨਾ ਹੀ ਸੁਖਾਲਾ ਹੋਵੇਗਾ।ਉਹਨਾਂ ਦੱਸਿਆ ਕਿ ਕੈਂਪ ਦਰਮਿਆਨ 18 ਯੂਨਿਟ ਬਲੱਡ ਇਕੱਠਾ ਹੋਇਆ। ਇਸ ਮੌਕੇ ਤੇ ਮੈਡੀਕਲ ਅਫ਼ਸਰ ਡੈਟਲ ਡਾ ਕੁਲਦੀਪ ਰਾਏ, ਮੈਡੀਕਲ ਅਫ਼ਸਰ ਡਾ ਨੀਰਜ ਸੋਡੀ, ਮੈਡੀਕਲ ਅਫ਼ਸਰ ਡਾ ਵਿਵੇਕ , ਮੈਡੀਕਲ ਅਫ਼ਸਰ ਡਾ ਸ਼ੋਭਨਾ, ਸਟਾਫ ਨਰਸ ਗਗਨਦੀਪ ਕੌਰ, ਲੈਬ ਟੈਕਨੀਸ਼ੀਅਨ ਸਰਬਜੀਤ ਲਾਲ ਸਿਹਤ ਵਿਭਾਗ ਤੋਂ ਮੌਜੂਦ ਸਨ। ਇਸ ਦੇ ਨਾਲ ਹੀ ਸਾਬਕਾ ਸਰਪੰਚ ਹਰਕਮਲ ਸਿੰਘ, ਜਗਤ ਰਾਮ ਭੱਟੀ, ਕੌਸਲਰ ਯਸ਼ਪਾਲ, ਕੌਸਲਰ ਵੈਭਵ ਸ਼ਰਮਾ, ਐਡਵੋਕੇਟ ਜਸਵਿੰਦਰ ਸਿੰਘ ਭੱਟੀ,ਐਡਵੋਕੇਟ ਦਲਵੀਰ ਚੰਦ,ਆਪ ਆਗੂ ਤਰਸੇਮ ਸਿੰਘ ਸੰਗਤਪੁਰਾ, ਦੀਪਾ ਬੱਕਾਪੁਰ ਅਤੇ ਜੋਗਰਾਜ ਸਿੰਘ ਮੌਜ਼ੂਦ ਸਨ।

Leave a Reply

Your email address will not be published. Required fields are marked *