ਫਿਲੌਰ, ( ਸੁਸ਼ੀਲ ਅਹੁਜਾ )ਫਿਲੌਰ ਨੇੜੇ ਸਿਕਸ ਲੈਨ ਪੈਪਸੀ ਇੰਡਸਟਰੀ ਨਜ਼ਦੀਕੀ ਇੱਕ 35, 36 ਸਾਲਾ ਮੋਨੇ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਪਛਾਣ ਨਹੀਂ ਹੋ ਸਕੀ ਮ੍ਰਿਤਕ ਕਿਸੇ ਵਾਹਨ ਦੀ ਲਪੇਟ ਵਿੱਚ ਆਇਆ ਜਾਪਦਾ ਹੈ ਉਸਦੇ ਕਾਲੀ ਪੈਂਟ, ਚਿੱਟੇ ਰੰਗ ਦੀ ਟੀ ਸ਼ਰਟ ਪਾਈ ਹੋਈ ਹੈ ਲਾਸ਼ ਦੀ ਪਛਾਣ ਨਹੀਂ ਹੋ ਸਕੀ ਥਾਣਾ ਫਿਲੌਰ ਦੇ ਥਾਣੇਦਾਰ ਸੁਰਿੰਦਰ ਨੇ ਦੱਸਿਆ ਕਿ ਲਾਸ਼ 72 ਘੰਟਿਆਂ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਰੱਖ ਕੇ ਵਾਰਸਾਂ ਦੀ ਭਾਲ ਕੀਤੀ ਜਾ ਰਹੀ ਹੈ