ਤਿਉਹਾਰੀ ਸੀਜ਼ਨ ਮੌਕੇ ਸੋਨਾ ਹੋਇਆ ਸਸਤਾ, 24 ਕੈਰੇਟ ਸੋਨੇ ਦੀ ਕੀਮਤ 61 ਹਜ਼ਾਰ ਰੁਪਏ

ਤਿਉਹਾਰੀ ਸੀਜ਼ਨ ਮੌਕੇ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਣ ਦਾ ਸ਼ੱਕ ਹੁੰਦਾ ਹੈ ਪਰ ਦੀਵਾਲੀ ਤੋਂ ਇਕ ਹਫ਼ਤਾ ਪਹਿਲਾਂ ਸੋਨੇ ਦੀ ਕੀਮਤ ‘ਚ ਗਿਰਾਵਟ ਦਰਜ ਕੀਤੀ ਗਈ ਹੈ। 22 ਅਤੇ 24 ਕੈਰੇਟ ਸੋਨੇ ਦੇ ਭਾਅ ‘ਚ 100 ਰੁਪਏ ਤੋਂ ਲੈ ਕੇ 200 ਰੁਪਏ ਤੱਕ ਘਟ ਗਏ ਹਨ। ਦਿੱਲੀ NCR ‘ਚ ਸੋਨਾ 61,790 ਰੁਪਏ ‘ਤੇ ਕਾਰੋਬਾਰ ਕਰ ਰਿਹਾ ਹੈ ਓਧਰ ਚਾਂਦੀ ਦਾ ਭਾਅ 75,200 ਰੁਪਏ ਹੈ। ਚਾਂਦੀ ਦੀ ਕੀਮਤ ‘ਚ ਵਾਧਾ ਹੋਇਆ ਹੈ। ਦਿੱਲੀ ‘ਚ 22 ਕੈਰੇਟ ਸੋਨੇ ਦੀ ਕੀਮਤ 56,500 ਰੁਪਏ ਪ੍ਰਤੀ 10 ਗ੍ਰਾਮ ਸੀ, ਇਸ ਦੇ ਨਾਲ ਹੀ 24 ਕੈਰੇਟ ਸੋਨੇ ਲਈ ਗਾਹਕਾਂ ਨੂੰ 61,790 ਰੁਪਏ ਪ੍ਰਤੀ 10 ਗ੍ਰਾਮ ਦੇਣੇ ਪੈਣਗੇ। ਦੇਸ਼ ਦੇ ਹੋਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਗੁਜਰਾਤ ਦੇ ਅਹਿਮਦਾਬਾਦ ਵਿਚ 22 ਕੈਰੇਟ ਸੋਨੇ ਦੀ ਪ੍ਰਚੂਨ ਕੀਮਤ 56,400 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 61,790 ਰੁਪਏ ਪ੍ਰਤੀ 10 ਗ੍ਰਾਮ ਹੈ। ਚੇਨਈ ‘ਚ 22 ਕੈਰੇਟ ਸੋਨਾ 57,000 ਰੁਪਏ ਪ੍ਰਤੀ 10 ਗ੍ਰਾਮ ਸੀ। ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਚ 24 ਕੈਰੇਟ ਸੋਨੇ ਦੀ ਪ੍ਰਚੂਨ ਕੀਮਤ 62,180 ਰੁਪਏ ਪ੍ਰਤੀ 10 ਗ੍ਰਾਮ ਹੈ।

Leave a Reply

Your email address will not be published. Required fields are marked *