ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਸੇਵਾ-ਮੁਕਤ ਪੁਲਿਸ ਮੁਲਾਜ਼ਮ (Retired policeman) ਨੂੰ ਕੁਚਲ ਕੇ ਰੱਖ ਦਿੱਤਾ। ਹਾਦਸੇ ‘ਚ ਪੁਲਿਸ ਮੁਲਾਜ਼ਮ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਮੁਲਾਜ਼ਮ ਦੇ ਚਿੱਥੜੇ ਉੱਡ ਗਏ। ਮ੍ਰਿਤਕ ਦੀ ਪਛਾਣ ਤਿਲਕ ਰਾਜ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਤਿਲਕ ਰਾਜ 2010 ਵਿਚ ਸੇਵਾਮੁਕਤ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਤਿਲਕ ਰਾਜ ਮੰਗਲਵਾਰ ਦੁਪਹਿਰ ਨੂੰ ਪੁਲਿਸ ਲਾਈਨ ਤੋਂ ਸਾਈਕਲ ‘ਤੇ ਆਪਣੇ ਲੜਕੇ ਦੀ ਦੁਕਾਨ ‘ਤੇ ਜਾ ਰਿਹਾ ਸੀ। ਅਚਾਨਕ ਜਲੰਧਰ ਬਾਈਪਾਸ ਤੋਂ ਆ ਰਹੇ ਟਿੱਪਰ ਚਾਲਕ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਉਸ ਮੁਲਾਜ਼ਮ ਨੂੰ ਦਰੜ ਦਿੱਤਾ। ਟਿੱਪਰ ਦਾ ਡਰਾਈਵਰ ਤਿਲਕ ਰਾਜ ਨੂੰ ਕਰੀਬ 10 ਮੀਟਰ ਤੱਕ ਘਸੀਟ ਕੇ ਲੈ ਗਿਆ। ਐਸਐਚਓ ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਤਿਲਕ ਰਾਜ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਕਾਰਪੋਰੇਸ਼ਨ ਵੱਲੋਂ ਫਰਾਰ ਡਰਾਈਵਰ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਟਿੱਪਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।