ਪਾਂਸ਼ਟਾ, 29 ਮਈ (ਰਜਿੰਦਰ) – ਸ਼ਹੀਦ ਬਾਬਾ ਦੀਪ ਸਿੰਘ ਜੀ ਬਿਰਧ, ਅਨਾਥ, ਅਪਾਹਜ, ਨੇਤਰਹੀਣ ਆਸ਼ਰਮ ਵਿਖੇ ਰਹਿਣ ਵਾਲਿਆਂ ਦੇ ਡਾਕਟਰਾਂ ਵੱਲੋਂ ਕੋਰੋਨਾ ਸੈਂਪਲ ਲਏ ਗਏ।ਇਨ੍ਹਾਂ ਸੈਂਪਲਾਂ ਦੀ ਰਿਪੋਰਟ ਵਿਚ ਇੱਕ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਜਿਸ ਨੂੰ ਕਿ ਆਸ਼ਰਮ ਦੇ ਕਮਰੇ ‘ਚ ਆਈਸੋਲੇਟ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸੀ.ਐੱਚ.ਸੀ ਪਾਂਸ਼ਟਾ ਦੇ ਡਾ. ਰਘਵੀਰ ਅਤੇ ਡਾ. ਪੰਕੁਲ ਮਹਾਜਨ ਨੇ ਦੱਸਿਆ ਕਿ ਆਸ਼ਰਮ ਦੇ 16 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ ‘ਚੋਂ 15 ਦੀ ਰਿਪੋਰਟ ਨੈਗੇਟਿਵ ਆਈ ਹੈ। ਆਸ਼ਰਮ ਦੇ ਜੋ ਵਿਅਕਤੀ ਰਹਿ ਗਏ ਹਨ ਉਨ੍ਹਾਂ ਦੇ ਸੈਂਪਲ 31 ਮਈ ਨੂੰ ਲਏ ਜਾਣਗੇ।