ਨਵੀਂ ਦਿੱਲੀ, 29 ਮਈ – ਕੇਂਦਰ ਸਰਕਾਰ ਨੇ ਹਵਾਈ ਕਿਰਾਏ ਦੀ ਘੱਟੋ ਘੱਟ ਸੀਮਾ ਨੂੰ 16% ਤੱਕ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਵਾਬਾਜ਼ੀ ਮੰਤਰਾਲੇ ਨੇ ਇਸ ਸਬੰਧੀ ਹੁਕਮ ਜਾਰੀ ਕਰਦਿਆ ਦੱਸਿਆ ਕਿ 40 ਮਿੰਟ ਤੱਕ ਦੀ ਹਵਾਈ ਉਡਾਣ ਲਈ ਕਿਰਾਏ ਦੀ ਘੱਟੋ ਘੱਟ ਸੀਮਾ ਨੂੰ 2300 ਰੁਪਏ ਤੋਂ ਵਧਾ ਕੇ 2600 ਰੁਪਏ ਅਤੇ 40 ਤੋਂ 60 ਮਿੰਟ ਦੀ ਉਡਾਣ ਮਿਆਦ ਲਈ ਕਿਰਾਏ ਦੀ ਘੱਟੋ ਘੱਟ ਸੀਮਾ ਨੂੰ 2900 ਰੁਪਏ ਤੋਂ ਵਧਾ ਕੇ 3300 ਰੁਪਏ ਕਰ ਦਿੱਤਾ ਗਿਆ ਹੈ। ਵਧਿਆ ਕਿਰਾਇਆ 1 ਜੂਨ ਤੋਂ ਲਾਗੂ ਹੋਵੇਗਾ।