ਕੋਲਕਾਤਾ, 29 ਮਈ – ਚੱਕਰਵਾਤੀ ਤੂਫਾਨ ਯਾਸ ਦਾ ਜਾਇਜ਼ਾ ਲੈਣ ਪੱਛਮੀ ਬੰਗਾਲ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਮੀਖਿਆ ਮੀਟਿੰਗ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਥਿਤ ਰੂਪ ਵਿਚ ਦੇਰ ਨਾਲ ਪਹੁੰਚਣ ਦਾ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੀ ਜ਼ੁਬਾਨੀ ਜੰਗ ਵਿਚਕਾਰ ਮਮਤਾ ਬੈਨਰਜੀ ਨੇ ਖੁਦ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀ.ਐਮ.ਓ ਵੱਲੋਂ ਇੱਕ ਤਰਫਾ ਸੂਚਨਾ ਚਲਾ ਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਜਿਸ ਨਾਲ ਉਨ੍ਹਾਂ ਨੂੰ ਬੁਰਾ ਮਹਿਸੂਸ ਹੋਇਆ ਹੈ।ਉਨ੍ਹਾਂ ਵੱਲੋਂ ਜਦੋਂ ਕੰਮ ਕੀਤਾ ਜਾ ਰਿਹਾ ਸੀ ਤਾਂ ਪੀ.ਐਮ.ਓ ਵਾਲੇ ਇਹ ਸਭ ਕਰ ਰਹੇ ਸਨ। ਮਮਤਾ ਬੈਨਰਜੀ ਨੇ ਕਿਹਾ ਕਿ ਲੋਕਾਂ ਲਈ ਉਹ ਉਨ੍ਹਾਂ ਦੇ ਪੈਰ ਛੂਹਣ ਲਈ ਵੀ ਤਿਆਰ ਹਨ ਪਰੰਤੂ ਇਹ ਸਿਆਸੀ ਬਦਲਾਖੋਰੀ ਬੰਦ ਹੋਵੇ।