ਐਸਐਸਪੀ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਵਲੋ ਪ੍ਰੈੱਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ ਕਿ ਅੱਜ ਸਵੇਰੇ 3 ਵਜੇ ਦੇ ਕਰੀਬ 04 ਨਸ਼ਾ ਤਸਕਰਾ ਪਾਸੋ 63 ਕਿਲੋਗ੍ਰਾਮ ਅਫੀਮ ਸਮੇਤ 02 ਟਰੱਕ ਅਤੇ 01 ਟਰੈਕਟਰ ਟਰਾਲੀ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ। ਉਹਨਾਂ ਨੇ ਦੱਸਿਆ ਕਿ ਸਾਨੂੰ ਕਿਸੇ ਵਿਅਕਤੀ ਵਲੋ ਖੁਫੀਆ ਜਾਣਕਾਰੀ ਮਿਲੀ ਕਿ ਕੁਛ ਨਸ਼ਾ ਤਸਕਰ ਭਾਰੀ ਮਾਤਰਾ ਚ ਨਸ਼ਾ ਲੈਕੇ ਆ ਰਹੇ ਨੇ ਜਿਸ ਬਾਰੇ ਜਾਣਕਾਰੀ ਮਿਲਦੇ ਸਾਰ ਸਾਡੀ ਪੁਲਸ ਫੋਰਸ ਵਲੋਂ ਕਮਾਲਪੁਰ ਗੇਟ ਮੈਨ ਜੀਟੀ ਰੋਡ ਗੁਰਾਇਆ ਫਿਲੌਰ ਤੋਂ ਫਗਵਾੜਾ ਸਾਈਡ ਨਾਕਾਬੰਦੀ ਕੀਤੀ ਜਿਸ ਦੌਰਾਨ ਟਰੱਕ ਨੰਬਰ PB-10-HN-9921 3. ਟਰੱਕ ਨੰਬਰੀ PB-10-HA-6191 4. ਸੋਨਾਲੀਕਾ ਟਰੈਕਟਰ ਸਮੇਤ ਟਰਾਲੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਅਫੀਮ ਪ੍ਰਾਪਤ ਹੋਈ ਉਹਨਾਂ ਨੇ ਦੱਸਿਆ ਕਿ ਜਿਸ ਵਿਅਕਤੀ ਦਾ ਟਰੱਕ ਹੈ ਉਸਦਾ ਨਾਮ ਗੁਰਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਗਿੱਦੜੀ ਧਾਣਾ ਦੋਰਾਹਾ ਜ਼ਿਲ੍ਾ ਲੁਧਿਆਣਾ ਅਤੇ ਦੂਜੇ ਟਰੱਕ ਡਰਾਈਵਰ ਸਾਥੀ ਦਾ ਨਾਮ ਹਰਮੋਹਨ ਸਿੰਘ ਉਰਫ ਮੋਹਨਾ ਪੁੱਤਰ ਮਲਕੀਤ ਸਿੰਘ ਵਾਸੀ ਮਾਣਕੀ ਥਾਣਾ ਸਮਰਾਲਾ ਜਿਲਾ ਲੁਧਿਆਣਾ ਹੈ ਐਸਐਸਪੀ ਨੇ ਦੱਸਿਆ ਕਿ ਇਹ ਦੋਨੋਂ ਮਨੀਪੁਰ ਤੋਂ ਚਾ ਪੱਤੀ ਲੋੜ ਕਰਕੇ ਲੈ ਕੇ ਆ ਰਹੇ ਸੀ ਜਿਸਦੇ ਵਿੱਚ ਇਹਨਾਂ ਨੇ ਭਾਰੀ ਮਾਤਰਾ ਦੇ ਵਿੱਚ ਅਫੀਮ ਸ਼ੋਪ ਪਾਈ ਹੋਈ ਸੀ ਜਿਸ ਨੂੰ ਇਹਨਾਂ ਨੇ ਅੰਮ੍ਰਿਤਸਰ ਵਿੱਚ ਭਾਰੀ ਦਾਮ ਦੇ ਵਿੱਚ ਵੇਚਣੀ ਸੀ ਉਹਨਾਂ ਨੇ ਦੱਸਿਆ ਕਿ ਟੋਟਲ 63 ਕਿਲੋ ਅਫੀਮ ਬਰਾਮਦ ਕੀਤੀ ਐਸਐਸਪੀ ਨੇ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਪਹਿਲਾ ਹੀ ਨਸ਼ਾ ਤਸਕਰੀ ਦੇ ਚੱਕਰ ਦੇ ਵਿੱਚ 10 ਸਾਲ ਦੀ ਜੇਲ ਕੱਟ ਕੇ ਆ ਚੁੱਕਿਆ ਹ ਅਤੇ ਇਹ ਤਿੰਨ ਵੀ ਅਲੱਗ ਅਲੱਗ ਜੁਰਮਾਂ ਦੇ ਵਿੱਚ ਪਹਿਲਾ ਜੇਲ ਜਾ ਚੁੱਕੇ ਨੇ ਜਿਨਾਂ ਵਿੱਚੋਂ ਇੱਕ ਦੇ ਉੱਤੇ ਹੁਣ ਧਾਰਾ 31 ਲਗਾਈ ਜਾਵੇਗੀ