ਸਿਹਤ ਮਹਿਕਮੇ ਦਾ ਕਾਰਾਂ ਬਿਨਾ ਡੋਜ਼ ਲਗਵਾਏ ਨੌਜਵਾਨ ਦਾ ਕਰ ਦਿੱਤਾ ਗਿਆ ਸਰਟੀਫਿਕੇਟ ਜਾਰੀ

ਗੁਰਾਇਆ (ਕੌਸ਼ਲ) ਪੂਰੇ ਵਿਸ਼ਵ ਅੰਦਰ ਚੱਲ ਰਹੀ  ਕੋਰੋਨਾ ਮਹਾਂਮਾਰੀ ਨੂੰ ਲੈ ਕੇ ਵੈਕਸੀਨੇਸ਼ਨ ਤੇਜ਼ੀ ਨਾਲ ਲਗਾਈ ਜਾ ਰਹੀ ਹੈ  ਅਤੇ ਇਸ ਮਹਾਂਮਾਰੀ ਨੂੰ ਰੋਕਣ ਦੇ ਹਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਦੂਜੇ ਪਾਸੇ ਸਿਹਤ ਵਿਭਾਗ ਦੀ ਲਾਪ੍ਰਵਾਹੀ   ਦਿ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਅਜੇ ਪਿੰਡ ਕਮਾਲਪੁਰ ਵਿੱਚ ਸਰਕਾਰੀ ਟੈਸਟ  ਰਿਪੋਰਟ ਪਾਜ਼ਟਿਵ ਪ੍ਰਾਈਵੇਟ ਲੈਬ ਦੀ ਰਿਪੋਰਟ ਨੈਗੇਟਿਵ ਆਉਣ ਦਾ ਮਾਮਲਾ ਸ਼ਾਂਤ ਨਹੀਂ ਹੋਇਆ ਸੀ ਕਿ ਹੁਣ ਇੱਕ ਹੋਰ ਵਰ੍ਹਿਆਂ ਵਿਚ ਮਾਮਲਾ ਸਾਹਮਣੇ ਆਇਆ ਹੈ ਜਿਸ ਚ ਜਾਣਕਾਰੀ ਦਿੰਦੇ ਹੋਏ  ਨਿਤਨ ਅੱਬੇ ਨੇ ਦੱਸਿਆ ਕਿ ਛੱਬੀ ਮਈ ਨੂੰ ਗੁਰਾਇਆ ਵਿਚ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਸੀ ਜਿਸ ਵਿਚ 45 ਸਾਲ ਤੋਂ ਵੱਧ  ਦੀ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾਏ ਗਏ ਸੀ ਉਹ ਉਸ ਕੈਂਪ ਵਿਚ ਵੈਕਸੀਨ ਲਗਵਾਉਣ ਲਈ ਗਏ ਸਨ ਪਰ ਉਨ੍ਹਾਂ ਨੂੰ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਇਹ ਗੱਲ ਕਹਿ ਕੇ ਵਾਪਸ ਭੇਜ ਦਿੱਤਾ ਸੀ ਕਿ ਇੱਥੇ  45ਸਾਲ  ਤੋਂ ਵੱਧ ਉਮਰ ਦੇ ਲੋਕਾਂ ਦੇ ਹੀ ਵੈਕਸੀਨ ਦੀ  ਪਹਿਲੀ ਡੋਲ ਲਗਾਈ ਜਾ ਰਹੀ ਹੈ    ਜਿਸ ਤੋਂ ਬਾਅਦ ਉਹ ਉਥੋਂ ਵਾਪਸ ਆ ਗਏ ਪਰ ਉਨ੍ਹਾਂ ਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਉਨ੍ਹਾਂ ਨੇ ਫੋਨ ਤੇ ਮੈਸੇਜ ਆ ਗਿਆ ਕਿ ਉਨ੍ਹਾਂ ਦੇ ਪਹਿਲੀ ਡੋਜ਼  ਲੱਗ ਗਈ ਹੈ ਅਤੇ ਉਨ੍ਹਾਂ ਦਾ ਸਰਟੀਫਿਕੇਟ ਵੀ ਕੋਵਾ ਐਪ ਤੋਂ ਨਿਕਲ ਆਇਆ ਪਰ  ਉਨ੍ਹਾਂ ਨੇ ਅੱਜ ਤਕ ਪਹਿਲੀ ਡੋਜ਼ ਵੈਕਸੀਨ ਦੀ  ਨਹੀਂ ਲਗਵਾਈ  ਬਿਨਾਂ ਡੋਜ਼ ਲਗਵਾਏ ਹੀ ਉਨ੍ਹਾਂ ਦਾ ਸਰਟੀਫਿਕੇਟ ਕਿਸ ਤਰ੍ਹਾਂ ਨਾਲ ਆ ਗਿਆ ਉਹ ਇਸ ਗੱਲ ਤੋਂ ਪ੍ਰੇਸ਼ਾਨ ਹਨ ਜੇਕਰ ਉਨ੍ਹਾਂ ਨੇ ਪਹਿਲੀ ਡੋਜ਼   ਲਗਵਾਉਣੀ ਹੈ ਤਾਂ ਉਨ੍ਹਾਂ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਹੈ  ਉਨ੍ਹਾਂ ਕਿਹਾ ਕਿ ਐਤਵਾਰ ਹੋਣ ਕਾਰਨ ਉਹ ਸਬੰਧਤ ਮਹਿਕਮੇ ਦੇ ਕੋਲ ਨਹੀਂ ਜਾ ਸਕੇ ਸੋਮਵਾਰ ਨੂੰ  ਸਬੰਧਤ ਅਧਿਕਾਰੀਆਂ ਕੋਲ ਜਾ ਕੇ ਇਸ ਦੀ ਜਾਂਚ ਕਰਵਾਉਣਗੇ ਉਨ੍ਹਾਂ ਮੰਗ ਕੀਤੀ ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਵਰਤੀ ਜਾ ਰਹੀ ਅਜਿਹੀ ਲਾਪ੍ਰਵਾਹੀ ਵਿਚ ਸੁਧਾਰ ਕੀਤਾ ਜਾਵੇ  ਇਸ ਮਾਮਲੇ ਨੂੰ ਲੈ ਕੇ ਜਦ ਐੱਸਐੱਮਓ ਜਡਿਆਲਾ ਮੈਡਮ ਪਰਮਿੰਦਰ ਕੌਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।  

adv

Leave a Reply

Your email address will not be published. Required fields are marked *