ਫਰੀਦਕੋਟ ਦੀ ਕੇਂਦਰੀ ਜੇਲ ‘ਚੋਂ ਮਿਲੇ 17 ਮੋਬਾਈਲ ਫੋਨ, ਰੌਸ਼ਨਦਾਨਾਂ ‘ਚ ਸਨ ਲੁਕੇ

ਫਰੀਦਕੋਟ ਕੇਂਦਰੀ ਜੇਲ ਵਿਚ ਕੁੱਲ 17 ਮੋਬਾਈਲ ਫੋਨ ਬਰਾਮਦ ਹੋਣ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਤਿੰਨ ਵੱਖ-ਵੱਖ ਸ਼ਿਕਾਇਤ ਪੱਤਰ ਸਿਟੀ ਪੁਲਿਸ ਸਟੇਸ਼ਨ ਨੂੰ ਦੇ ਕੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਪਿਛਲੇ ਮਹੀਨੇ ਜੇਲ ਵਿਚ ਬੰਦ ਇਕ ਖ਼ਤਰਨਾਕ ਅਪਰਾਧੀ ਨੇ ਜੇਲ ਅੰਦਰੋਂ ਇਕ ਵੀਡੀਓ ਅਪਲੋਡ ਕਰਕੇ ਜੇਲ ਪ੍ਰਸ਼ਾਸਨ ਦੀ ਸੁਰੱਖਿਆ ਦੀ ਪੋਲ ਖੋਲ੍ਹ ਦਿਤੀ ਸੀ। ਜਿਸ ਤੋਂ ਬਾਅਦ ਜੇਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਜੇਲ ਦੇ ਅੰਦਰ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ, ਉਕਤ ਸਰਚ ਆਪਰੇਸ਼ਨ ਤੋਂ ਬਾਅਦ ਇੰਨੇ ਮੋਬਾਇਲ ਫੋਨ ਬਰਾਮਦ ਹੋਣ ਨਾਲ ਜੇਲ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ‘ਤੇ ਇਕ ਵਾਰ ਫਿਰ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਪਹਿਲੇ ਮਾਮਲੇ ਸਬੰਧੀ ਸਹਾਇਕ ਜੇਲ ਸੁਪਰਡੈਂਟ ਕਮਲਜੀਤ ਸਿੰਘ ਨੇ ਦਸਿਆ ਕਿ ਜੇਲ ਗਾਰਡ ਦੇ ਨਾਲ ਜੇਲ ਅੰਦਰ ਕੀਤੀ ਗਈ ਚੈਕਿੰਗ ਦੌਰਾਨ ਹਵਾਲਾਤੀ ਲਵਪ੍ਰੀਤ ਸਿੰਘ, ਜਤਿੰਦਰ ਸਿੰਘ, ਬੰਦੀ ਪ੍ਰਗਟ ਸਿੰਘ, ਕੁਲਵੰਤ ਸਿੰਘ,ਗੁਰਪ੍ਰੀਤ ਸਿੰਘ ਤੋਂ ਇੱਕ-ਇੱਕ ਮੋਬਾਈਲ ਫ਼ੋਨ ਅਤੇ ਤਿੰਨ ਮੋਬਾਈਲ ਫ਼ੋਨ ਲਾਵਾਰਸ ਹਾਲਤ ਵਿਚ ਅਰਥਾਤ ਕੁੱਲ 8 ਮੋਬਾਈਲ ਫ਼ੋਨ 16 ਤੋਂ 27 ਜਨਵਰੀ ਦਰਮਿਆਨ ਬਰਾਮਦ ਕੀਤੇ ਗਏ। ਦੂਜੇ ਮਾਮਲੇ ‘ਚ ਜੇਲ ਦੇ ਸਹਾਇਕ ਜੇਲ ਸੁਪਰਡੈਂਟ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜੇਲ ਗਾਰਡ ਦੇ ਨਾਲ ਜੇਲ ਅੰਦਰ ਕੀਤੀ ਗਈ ਚੈਕਿੰਗ ਦੌਰਾਨ ਗ੍ਰਿਫਤਾਰ ਕੀਤੇ ਗਏ ਮਨਜੀਤ ਸਿੰਘ ਪੁੱਤਰ ਦਇਆ ਸਿੰਘ ਅਤੇ ਕੈਦੀ ਪ੍ਰੇਮ ਸਿੰਘ ਪੁੱਤਰ ਗੁਰਮੇਲ ਸਿੰਘ ਤੋਂ ਇਕ-ਇਕ ਮੋਬਾਇਲ ਫੋਨ ਬਰਾਮਦ ਹੋਇਆ, ਜਦਕਿ ਤਿੰਨ ਲਾਵਾਰਸ ਹਾਲਤ ਵਿਚ ਮਿਲੇ ਹਨ। 22 ਤੋਂ 23 ਜਨਵਰੀ ਦਰਮਿਆਨ ਕੁੱਲ 5 ਮੋਬਾਈਲ ਫੋਨ ਬਰਾਮਦ ਕੀਤੇ ਗਏ।

Leave a Reply

Your email address will not be published. Required fields are marked *