ਲੁਧਿਆਣਾ ‘ਚ ਪਤੀ ਦੀ ਝਿੜਕਾਂ ਤੋਂ ਨਾਰਾਜ਼ ਹੋ ਕੇ ਨੋਇਡਾ ਨਿਵਾਸੀ ਪਤਨੀ ਨੇ ਆਪਣੇ ਕਮਰੇ ‘ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਅਰਚਨਾ (26) ਦੀ 2 ਮਹੀਨੇ ਦੀ ਬੇਟੀ ਹੈ। ਜਿਸ ਨੂੰ ਉਸ ਨੇ ਗੁੱਸੇ ‘ਚ ਗੱਲ੍ਹ ‘ਤੇ ਥੱਪੜ ਮਾਰ ਦਿਤਾ। ਜਿਸ ਕਾਰਨ ਉਸ ਦੇ ਪਤੀ ਨੇ ਉਸ ਨੂੰ ਝਿੜਕਿਆ। ਜਿਸ ਕਾਰਨ ਵਿਆਹੁਤਾ ਨੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦਾ ਵਿਆਹ 14 ਮਹੀਨੇ ਪਹਿਲਾਂ ਹੀ ਹੋਇਆ ਸੀ। ਮ੍ਰਿਤਕ ਔਰਤ ਦੇ ਸਹੁਰਿਆਂ ਨੇ ਪੋਸਟਮਾਰਟਮ ਲਈ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿਤਾ ਹੈ। ਇਸ ਦੇ ਨਾਲ ਹੀ ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਦੀ ਕੁੱਟਮਾਰ ਕੀਤੀ ਗਈ ਹੈ। ਪੁਲਿਸ ਅਨੁਸਾਰ ਸਾਹਨੇਵਾਲ ਦੇ ਸਤਿਗੁਰੂ ਨਗਰ ਦੀ ਰਹਿਣ ਵਾਲੀ ਇੱਕ ਵਿਆਹੁਤਾ ਅਰਚਨਾ ਦੇ ਫਾਹਾ ਲੈਣ ਦਾ ਉਸ ਸਮੇਂ ਪਤਾ ਲੱਗਾ ਜਦੋਂ ਮ੍ਰਿਤਕ ਦਾ ਦਿਓਰ ਅੰਦਰ ਜਾ ਕੇ ਉਸ ਨੂੰ ਬੁਲਾਉਣ ਗਿਆ। ਉਸ ਸਮੇਂ ਭਰਜਾਈ ਪੱਖੇ ਨਾਲ ਲਟਕ ਰਹੀ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਉਸ ਨੇ ਤੁਰੰਤ ਆਪਣੇ ਭਰਾ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦੇਰ ਰਾਤ ਔਰਤ ਦੇ ਪੇਕੇ ਪਰਿਵਾਰ…