ਹਿਟ ਐਂਡ ਰਨ ਕਾਨੂੰਨ ਖ਼ਿਲਾਫ਼ ਟਰੱਕ ਆਪ੍ਰੇਟਰ ਲਾਡੋਵਾਲ ’ਚ 14 ਨੂੰ ਕਰਨਗੇ ਹਾਈਵੇ ਜਾਮ, ਟਰੱਕ ਆਪ੍ਰੇਟਰਾਂ ਦੀ ਕੋਰ ਕਮੇਟੀ ਨੇ ਲਿਆ ਫ਼ੈਸਲਾ

ਹਿਟ ਐਂਡ ਰਨ ਕਾਨੂੰਨ ਖ਼ਿਲਾਫ਼ ਟਰੱਕ ਆਪ੍ਰੇਟਰ 14 ਫਰਵਰੀ ਤੋਂ ਜਲੰਧਰ-ਲੁਧਿਆਣਾ ਮਾਰਗ ’ਤੇ ਸਥਿਤ ਲਾਡੋਵਾਲ (ਲੁਧਿਆਣਾ) ’ਚ ਹਾਈਵੇ ਜਾਮ ਕਰਨਗੇ। ਆਲ ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੇ ਸਾਬਕਾ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਟਰੱਕ ਆਪ੍ਰੇਟਰਾਂ ਦੀ ਕੋਰ ਕਮੇਟੀ ਨੇ ਫ਼ੈਸਲਾ ਲਿਆ ਸੀ ਕਿ ਜੇਕਰ 14 ਫਰਵਰੀ ਤੱਕ ਕੇਂਦਰ ਸਰਕਾਰ ਨੇ ਇਹ ਕਾਨੂੰਨ ਵਾਪਸ ਨਾ ਲਿਆ ਤਾਂ ਅਣਮਿੱਥੇ ਸਮੇਂ ਲਈ ਲਾਡੋਵਾਲ ਪੁਲ਼ ਨੂੰ ਦੋਵਾਂ ਪਾਸਿਓਂ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਰਨੇ ’ਚ ਟਰੱਕ ਆਪ੍ਰੇਟਰ ਆਪਣੇ ਪਰਿਵਾਰਾਂ ਨੂੰ ਵੀ ਨਾਲ ਲੈ ਕੇ ਜਾਣਗੇ ਤੇ ਦਿਨ-ਰਾਤ ਧਰਨੇ ’ਤੇ ਡਟੇ ਰਹਿਣਗੇ। ਕਿਸਾਨ ਤੇ ਖੇਤ ਮਜ਼ਦੂਰ ਵੀ ਧਰਨੇ ’ਚ ਸਹਿਯੋਗ ਦੇਣ ਪੁੱਜ ਰਹੇ ਹਨ।

Leave a Reply

Your email address will not be published. Required fields are marked *