ਮੁੰਬਈ, 31 ਮਈ – ਕੋਰੋਨਾ ਨੂੰ ਦੇਖਦੇ ਹੋਏ ਮਹਾਂਰਾਸ਼ਟਰ ਸਰਕਾਰ ਨੇ 15 ਜੂਨ ਤੱਕ ਲਾਕਡਾਊਨ ਵਧਾ ਦਿੱਤਾ ਹੈ। ਮੁੱਖ ਮੰਤਰੀ ਉੱਧਵ ਠਾਕਰੇ ਨੇ ਕਿਹਾ ਕਿ ਪਤਾ ਨਹੀਂ ਕੋਰੋਨਾ ਦੀ ਤੀਸਰੀ ਲਹਿਰ ਕਦੋਂ ਤੇ ਕਿਸ ਤਾਰੀਕ ਨੂੰ ਆ ਜਾਵੇ, ਇਸ ਲਈ ਕਿਸੇ ਨੂੰ ਵੀ ਸਾਵਧਾਨੀ ਵਰਤਣ ਵਿਚ ਕਮੀ ਦੀ ਇਜ਼ਾਜਤ ਹਰਗਿਜ਼ ਨਹੀਂ ਦਿੱਤੀ ਜਾ ਸਕਦੀ।