ਫਤਿਹਗੜ੍ਹ ਸਾਹਿਬ, 31 ਮਈ – ਖੇਤੀ ਕਾਨੂੰਨਾਂ ਖਿਲਾਫ 26 ਨਵੰਬਰ ਤੋਂ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦਾ ਤਕਰੀਬਨ 5 ਮਹੀਨੇ ਸੰਪੂਰਨ ਰੂਪ ਵਿਚ ਹਿੱਸਾ ਰਹੇ ਫਤਿਹਗੜ੍ਹ ਸਾਹਿਬ ਦੇ ਪਿੰਡ ਰਾਣਵਾਂ ਦੇ ਕਿਸਾਨ ਦਲੀਪ ਸਿੰਘ ਦੀ ਆਪਣੇ ਘਰ ਵਿਚ ਮੌਤ ਹੋ ਗਈ। ਕਿਸਾਨ ਆਗੂਆਂ ਨੇ ਦਲੀਪ ਸਿੰਘ ਦੀ ਮੌਤ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।