ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਦੁਪਹਿਰ ਲੁਧਿਆਣਾ ਦੇ ਬਗਲਾਮੁਖੀ ਧਾਮ ਪਹੁੰਚੇ, ਜਿੱਥੇ 216 ਘੰਟੇ ਦਾ ਮਹਾਯੱਗ ਚੱਲ ਰਿਹਾ ਹੈ। ਮਾਂ ਬਗਲਾਮੁਖੀ ਦੀ ਮੂਰਤੀ ਨੂੰ ਚੁੰਨੀ ਭੇਟ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਫੁੱਲਾਂ ਦੀ ਮਾਲਾ ਵੀ ਭੇਟ ਕੀਤੀ। ਧਾਮ ਦੇ ਮਹੰਤ ਪ੍ਰਵੀਨ ਚੌਧਰੀ ਨੇ ਪੂਜਾ ਅਰਚਨਾ ਕੀਤੀ। ਮਾਨ ਨੇ ਕਿਹਾ ਕਿ ਸਾਡਾ ਦੇਸ਼ ਧਾਰਮਿਕ ਭਾਵਨਾਵਾਂ ਦਾ ਦੇਸ਼ ਹੈ। ਸਾਰੇ ਧਰਮ ਵੱਖ-ਵੱਖ ਤਰੀਕਿਆਂ ਨਾਲ ਪੂਜਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਮਾਂ ਬਗਲਾਮੁਖੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਮੇਰੀ ਮਾਂ ਵੀ ਧਾਰਮਿਕ ਹੈ।