ਸ਼ਨਿਚਰਵਾਰ ਸਵੇਰੇ ਹਲਕਾ ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ ਆਪਣੀ ਇਨੋਵਾ ਕਾਰ ‘ਚ ਦਸੂਹਾ ਤੋਂ ਤਲਵਾੜਾ ਜਾਂਦੇ ਸਮੇਂ ਪਿੰਡ ਚੋਹਾਣਾ ਨੇੜੇ ਹਾਦਸੇ ਦਾ ਸ਼ਿਕਾਰ ਹੋਣ ਕਰਕੇ 5 ਸਾਥੀਆਂ ਸਮੇਤ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਮੌਕੇ ‘ਤੇ ਪਹੁੰਚ ਕੇ ਦਸੂਹਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹਨ। ਜਾਣਕਾਰੀ ਅਨੁਸਾਰ ਸ਼ਨਿਚਰਵਾਰ ਸਵੇਰੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਸਰਕਾਰੀ ਰੁਝੇਵਿਆਂ ਸਬੰਧੀ ਦਸੂਹਾ ਤੋਂ ਤਲਵਾੜਾ ਜਾ ਰਹੇ ਸਨ। ਜਦੋਂ ਉਹ ਦਸੂਹਾ-ਹਾਜੀਪੁਰ ਮੁੱਖ ਸੜਕ ‘ਤੇ ਪੈਂਦੇ ਚੌਹਾਣਾ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਇਨੋਵਾ ਕਾਰ ਇਕ ਟਰੱਕ ਦੀ ਸਾਈਡ ਵੱਜਣ ਤੋਂ ਬਾਅਦ ਸੜਕ ਤੋਂ ਉਤਰ ਗਈ ਤੇ ਖੰਭੇ ਨਾਲ ਜਾ ਟਕਰਈ। ਹਾਦਸੇ ‘ਚ ਵਿਧਾਇਕ ਆਪਣੇ 5 ਸਾਥੀਆਂ ਸਮੇਤ ਗੰਭੀਰ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਦੀ ਸੂਚਨਾ ਮਿਲਣ ‘ਤੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਦਸੂਹਾ ਹਸਪਤਾਲ ਪਹੁੰਚੇ ਤੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਹਾਲਚਾਲ ਪੁੱਛਿਆ। ਸੂਚਨਾ ਮਿਲਣ ਤੋਂ ਬਾਅਦ ਦਸੂਹਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ।