ਨੇੜਲੇ ਪਿੰਡ ਬੀੜ ਬੰਸੀਆਂ ਵਿਖੇ ਸਰੇਨਾ ਮੱਲਣ ਦਾ ਪਿੰਡ ਪਹੁੰਚਣ ਤੇ ਸਨਮਾਨ ਸਮਾਰੋਹ ਸਰੂਪ ਕੁਮਾਰ ਬਲਾਕ ਸੰਮਤੀ ਮੈਂਬਰ ਦੇ ਗ੍ਰਹਿ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੀਪਕ ਬਾਲੀ ਸਲਾਹਕਾਰ ਦਿੱਲੀ ਸਰਕਾਰ, ਜੱਸੀ ਚੇਅਰਮੈਨ ਪਲੇਨਿੰਗ ਬੋਰਡ ਪੰਜਾਬ, ਜੋਗਿੰਦਰ ਸਿੰਘ ਬਾਸੀ ਐਮ ਡੀ ਗਾਉਂਦਾ ਪੰਜਾਬ ਕਨੈਡਾ, ਐਡਵੋਕੇਟ ਅਸ਼ਵਨੀ ਕੁਮਾਰ ਪਹੁੰਚੇ। ਸਰੇਨਾ ਮੱਲਣ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵਲੋ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਸਰੇਨਾ ਮੱਲਣ ਪਹਿਲੀ ਅਜਿਹੀ ਪੰਜਾਬਣ ਹੈ ਜਿਸ ਨੇ ਇਟਲੀ ਪੁਲਸ ਵਿੱਚ ਭਰਤੀ ਹੋਣ ਦਾ ਮਾਣ ਹਾਸਲ ਕੀਤਾ। ਜਿਕਰਯੋਗ ਹੈ ਕਿ ਸਰੇਨਾ ਮੱਲਣ ਨੇ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਦੇ ਵਿੱਚੋ 100 ਪ੍ਰਤੀਸ਼ਤ ਨੰਬਰ ਪ੍ਰਾਪਤ ਕੀਤੇ ਸਨ ਅਤੇ 49 ਪੋਸਟਾਂ ਲਈ 1500 ਦੇ ਕਰੀਬ ਕੈਡੀਡੇਟ ਪਹੁੰਚੇ ਸਨ ਜਿੰਨਾਂ ਵਿੱਚ ਸਰੇਨਾ ਮੱਲਣ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਲੋਕਲ ਪੁਲਸ ਵਿੱਚ ਭਰਤੀ ਹੋਏ ਸਨ। ਇਸ ਮੌਕੇ ਸਰੇਨਾ ਮੱਲਣ ਦੇ ਪਿਤਾ ਹਰਦਿਆਲ ਮੱਲਣ ਨੇ ਬੋਲਦਿਆ ਕਿਹਾ ਕਿ ਜੋ ਮਾਣ ਸਨਮਾਨ ਪਿੰਡ ਵਾਸੀਆਂ ਨੇ ਦਿੱਤਾ ਹੈ, ਉੋਸ ਨਾਲ ਸਰੇਨਾ ਮੱਲਣ ਦੇ ਹੌਸਲੇ ਹੋਰ ਬੁਲੰਦ ਹੋਏ ਹਨ, ਉਨਾਂ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਵਿਦਿਆ ਹਾਸਲ ਪ੍ਰਾਪਤ ਕਰਕ ਆਪਣੇ ਪੈਰਾ ਤੇ ਖੜਨ। ਇਸ ਮੌਕੇ ਸਰੂਪ ਕੁਮਾਰ ਬਲਾਕ ਸੰਮਤੀ ਨੇ ਬੋਲਦਿਆ ਕਿਹਾ ਕਿ ਪਿੰਡ ਨੂੰ ਮਾਣ ਹੈ ਕਿ ਸਰੇਨਾ ਮੱਲਣ ਨੇ ਪਿੰਡ ਦਾ ਨਹੀ ਸਗੋ ਪੰਜਾਬ ਅਤੇ ਭਾਰਤ ਦੇ ਨਾਮ ਰੋਸ਼ਨ ਕੀਤਾ, ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਪਿੰਡ ਦਾ ਬੱਚਾਂ ਵਿਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰੇਗਾ, ਉਨਾਂ ਦਾ ਵੀ ਇਸ ਤਰਾਂ ਮਾਣ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਜੋਗਿੰਦਰ ਸਿੰਘ ਬਾਸੀ, ਦੀਪਕ ਬਾਲੀ, ਜੱਸੀ ਚੈਅਰਮੈਨ, ਅਸ਼ਵਨੀ ਕੁਮਾਰ, ਹਰਜੀਤ ਬਾਵਾ, ਅਸ਼ੁਮਨ ਸੇਖੜੀ, ਦਿਨੇਸ਼ ਲੱਖਣਪਾਲ, ਨਵਦੀਪ ਕੁਮਾਰ ਦੀਪਾ, ਕੁਲਦੀਪ ਕੁਮਾਰ ਮੱਲਣ, ਰਾਮ ਕ੍ਰਿਸ਼ਨ ਮੱਲਣ, ਰਾਮ ਲਾਲ ਪੰਚ, ਜੀਤ ਰਾਮ ਮੱਲਣ,ਜੈਰਾਮ ਮੱਲਣ ਤੋ ਇਲਾਵਾ ਪਿੰਡ ਵਾਸੀ ਹਾਜ਼ਰ ਸਨ