ਅੱਜ ਐੱਸ.ਟੀ.ਐੱਸ ਵਰਲਡ ਸਕੂਲ ਦੇ ਲਗਭਗ 50 ਵਿਦਿਆਰਥੀਆਂ ਵੱਲੋਂ ਸਾਈਕਲ ਰੈਲੀ ਵਿੱਚ ਹਿੱਸਾ ਲਿਆ ਗਿਆ।ਇਸ ਰੈਲੀ ਦੀ ਸ਼ੁਰੂਆਤ ਗੁਰਾਇਆ (ਦਾਣਾ ਮੰਡੀ) ਤੋਂ ਕੀਤੀ ਗਈ । ਇਸ ਪ੍ਰੋਗਰਾਮ ਦਾ ਆਰੰਭ ਕਰਨ ਲਈ ਗੋਰਾਇਆ ਦੀ ਐੱਸ.ਐੱਚ.ਓ. ਮਧੂ ਬਾਲਾ ਨੇ ਇਸ ਰੈਲੀ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਰੀਰਕ ਤੰਦਰੁਸਤੀ, ਚੰਗੀ ਖੁਰਾਕ ਯੋਜਨਾ ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ।ਇਸ ਰੈਲੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਰੀਰਕ ਤੌਰ ‘ਤੇ ਸਿਹਤਮੰਦ ਰਹਿਣ ਅਤੇ ਮੋਟਰਸਾਈਕਲ ਅਤੇ ਸਕੂਟਰ ਦੀ ਬਜਾਏ ਸਾਈਕਲ ਦਾ ਜ਼ਿਆਦਾ ਇਸਤੇਮਾਲ ਕਰਨਾ ਅਤੇ ਟ੍ਰੈਫ਼ਿਕ ਨਿਯਮਾਂ ਤੋਂ ਜਾਣੂ ਕਰਵਾਉਣਾ ਸੀ।ਵਿਦਿਆਰਥੀਆਂ ਨੂੰ ਇਸ ਮੌਕੇ ਤੇ ਰਿਫਰੈਸ਼ਮੈਂਟ ਗੁਰਾਇਆ ਪੱਤਰਕਾਰ ਐਸੋਸੀਏਸ਼ਨ ਅਤੇ ਰਾਮ ਬਜਾਰ ਗੁਰਾਇਆ ਦੇ ਲੋਕਾਂ ਵੱਲੋਂ ਦਿੱਤੀ ਗਈ, ਜਿਸ ਵਿੱਚ ਫ਼ਲ ਅਤੇ ਜੂਸ ਵਰਗੇ ਸਿਹਤਮੰਦ ਭੋਜਨ ਸ਼ਾਮਲ ਸਨ। ਇਹ ਰੈਲੀ ਮੌਂਕੇ ਸਕੂਲ ਮੈਨੇਜਰ ਅਜੇ ਸ਼ਰਮਾ , ਸਟਾਫ ਮੈਂਬਰ ਅਜੇ ਸਿਆਲ, ਗਗਨ ਭੱਟੀ, ਲਵਲੀਨ ਕੌਰ ਤੇ ਸਕੂਲ ਦੇ ਡਰਾਈਵਰ ਤੇ ਹੈਲਪਰ ਵੀ ਮੌਜੂਦ ਸਨ।ਇਸ ਸਬੰਧ ਵਿਚ ਸਕੂਲ ਪ੍ਰਿੰਸੀਪਲ ਮੈਡਮ ਪ੍ਰਭਜੋਤ ਗਿੱਲ ਨੇ ਦੱਸਿਆ ਕਿ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਸਰੀਰਕ ਗਤੀਵਿਧੀਆਂ ਕਰਨਾ ਬਹੁਤ ਜ਼ਰੂਰੀ ਹੈ। ਇਸ ਵਿਅਸਤ ਜੀਵਨ ਸ਼ੈਲੀ ਵਿੱਚ, ਲੋਕਾਂ ਦੀ ਸਰੀਰਕ ਗਤੀਵਿਧੀ ਬਹੁਤ ਘੱਟ ਗਈ ਹੈ। ਇਸ ਕਾਰਨ ਲੋਕ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਤੰਦਰੁਸਤ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਸਾਈਕਲ ਚਲਾਉਣਾ ਹੈ। ਸਾਈਕਲ ਚਲਾਉਣ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਸਾਈਕਲ ਚਲਾਉਣ ਨਾਲ ਤੁਹਾਡੀ ਮਾਨਸਿਕ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।