ਰਾਏਕੋਟ ਦੇ ਵਾਰਡ ਨੰਬਰ-3 ਦੀ ਕੌਂਸਲਰ ਅਤੇ ਉਸਦੇ ਪਤੀ ਨੇ ਟੀਮ ਸਮੇਤ ਵਾਰਡ ਦੀ ਸਫਾਈ ਕੀਤੀ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਵਾਰਡ ‘ਚ ਲੱਗੇ ਸੀ ਕੂੜੇ ਦੇ ਢੇਰ

ਰਾਏਕੋਟ, (ਰਾਜਪਾਲ ਮਹੰਤ):- ਰਾਏਕੋਟ ਸ਼ਹਿਰ ਦੇ ਵਾਰਡ ਨੰਬਰ -3 ਦੀ ਕੌਂਸਲਰ ਸ਼ਰਨਜੀਤ ਕੌਰ ਅਤੇ ਉਸ ਦੇ ਪਤੀ ਸੁਮਨਦੀਪ ਸਿੰਘ ਵੱਲੋਂ ਆਪਣੀ ਟੀਮ ਸਮੇਤ ਵਾਰਡ ਦੀ ਸਫ਼ਾਈ ਕੀਤੀ ਗਈ, ਦਰਅਸਲ ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਥਾਂ-ਥਾਂ ‘ਤੇ ਕੂੜੇ ਲੱਗੇ ਢੇਰ ਹੋਏ ਹਨ ਅਤੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚਲਦੇ ਵਾਰਡ ਨੰਬਰ ਤਿੱਨ ਦੇ ਕੌਂਸਲਰ ਸ਼ਰਨਜੀਤ ਕੌਰ ਅਤੇ ਉਸਦੇ ਪਤੀ ਸੁਮਨਦੀਪ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ਵਾਰਡ ਵਿੱਚ ਜਾ ਕੇ ਸਫਾਈ ਕੀਤੀ ਅਤੇ ਥਾਂ ਥਾਂ ਤੇ ਲੱਗੇ ਕੂੜੇ ਦੇ ਢੇਰਾਂ ਨੂੰ ਚੁੱਕਣ ਤੋਂ ਇਲਾਵਾ ਲੋਕਾਂ ਦੇ ਘਰਾਂ ਚੋਂ ਵੀ ਕੂੜਾ ਇਕੱਠਾ ਕਰਕੇ ਕੂੜੇ ਦੇ ਡੰਪ ਵਿਚ ਸੁੱਟਿਆ, ਬਲਕਿ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਘਰਾਂ ਵਿਚ ਗਿੱਲਾ ਅਤੇ ਸੁੱਕਾ ਕੂਡ਼ਾ ਅਲੱਗ ਅਲੱਗ ਲਿਫਾਫਿਆਂ ਚ ਪਾ ਕੇ ਰੱਖਿਆ ਕਰਨਾ ਅਤੇ ਉਨ੍ਹਾਂ ਦੀ ਗੱਡੀ ਕੂੜਾ ਇਕੱਠਾ ਕਰਕੇ ਲੈ ਜਾਇਆ ਕਰੇਗੀ। ਕੌਂਸਲਰ ਵੱਲੋਂ ਕੀਤੇ ਗਏ ਇਸ ਕਾਰਜ ਦੇ ਵਾਰਡ ਹੀ ਨਹੀਂ, ਸਗੋਂ ਸ਼ਹਿਰ ਦੇ ਲੋਕਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *