ਗੁਰਾਇਆਂ, 1 ਜੂਨ (ਮਨੀਸ਼ ਕੌਸ਼ਲ) – ਗੁਰਾਇਆ ਮੁੱਖ ਜੀ.ਟੀ ਰੋਡ ‘ਤੇ ਹੋਏ ਸੜਕ ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਰਾਜੇਸ਼ ਕੁਮਾਰ ਵਾਸੀ ਯੂ.ਪੀ ਜੋ ਕਿ ਬੀਤੇ ਦਿਨ ਰਾਜਸਥਾਨ ਵਿਖੇ ਆਰਮੀ ਤੋਂ ਰਿਟਾਇਰ ਹੋਇਆ ਸੀ ਜਲੰਧਰ ਪਿਆ ਆਪਣਾ ਸਮਾਨ ਲੈ ਕੇ ਮਹਿੰਦਰਾ ਪਿਕਅਪ ਗੱਡੀ ‘ਚ ਵਾਪਿਸ ਜਾ ਰਿਹਾ ਸੀ ਕਿ ਗੁਰਾਇਆ ਵਿਖੇ ਅੱਗੇ ਜਾ ਰਹੇ ਅਣਪਛਾਤੇ ਵਾਹਨ ਨਾਲ ਗੱਡੀ ਦੀ ਟੱਕਰ ਹੋ ਗਈ। ਹਾਦਸੇ ਵਿਚ ਰਾਜੇਸ਼ ਕੁਮਾਰ ਤੇ ਉਸ ਦੇ ਡਰਾਇਵਰ ਕਿਸ਼ਨ ਕੁਮਾਰ ਦੀ ਮੌਤ ਹੋ ਗਈ ਜਦਕਿ ਹੈਲਪਰ ਬੁਰੀ ਤਰਾਂ ਜਖਮੀਂ ਹੋ ਗਿਆ ਜਿਸ ਨੂੰ ਪਹਿਲਾ ਸਿਵਲ ਹਸਪਤਾਲ ਫਿਲੌਰ ਲਿਜਾਇਆ ਗਿਆ ਤੇ ਉੱਥੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ ਗਿਆ।